ਨਿਊਜ਼ ਡੈਸਕ: ਬਹੁਤ ਹੀ ਉਡੀਕੀ ਜਾ ਰਹੀ ਫਿਲਮ “ਜੀ ਵੇ ਸੋਹਣਿਆ ਜੀ” ਦਾ ਟਾਈਟਲ ਟਰੈਕ ਯੂ ਐਂਡ ਆਈ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਇਹ ਟਾਈਟਲ ਟਰੈਕ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ ਤੇ ਗੀਤ ਦੇ ਬੋਲਾਂ ਨੇ ਹਰ ਇੱਕ ਦੀ ਰੂਹ ਖੁਸ਼ ਕਰ ਦਿੱਤੀ ਹੈ ।
ਦਸ ਦਈਏ ਕਿ ਇਹ ਸਿਰਫ਼ ਇੱਕ ਗੀਤ ਨਹੀਂ ਹੈ; ਇਹ ਇੱਕ ਭਾਵਨਾਵਾਂ ਦਾ ਰੋਲਰ ਕੋਸਟਰ ਹੈ। ਜਿਸ ਵਿੱਚ ਮਿਹਰ ਤੇ ਅਲੀ ਦੀ ਪਿਆਰ ਦੀ ਕਹਾਣੀ ਤੇ ਜ਼ਜ਼ਬਾਤ ਪੇਸ਼ ਕਰਦੀ ਹੈ। ਇਹ ਟਾਈਟਲ ਟ੍ਰੈਕ ਹਰ ਇੱਕ ਦਿਲ ਦੀ ਆਵਾਜ਼ ਬਣਨ ਜਾ ਰਿਹਾ ਹੈ। ਇਹ ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਹੈ ਜਿਸਨੂੰ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫਿਲਮ ਯੂ ਐਂਡ ਆਈ ਫਿਲਮ ਅਤੇ ਵੀ.ਐੱਚ. ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਜਿਸਨੂੰ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ‘ਚ ਰਿਲੀਜ਼ ਕੀਤਾ ਜਾਵੇਗਾ।
ਫਿਲਮ “ਜੀ ਵੇ ਸੋਹਣਿਆ ਜੀ” 16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।