ਕਸਟਮ ਨੇ ਸ਼ਾਹਰੁਖ ਨੂੰ ਮੁੰਬਈ ਏਅਰਪੋਰਟ ‘ਤੇ ਰੋਕਿਆ, ਲਗਾਇਆ 6.83 ਲੱਖ ਦਾ ਜੁਰਮਾਨਾ,ਕਸਟਮ ਅਫਸਰ ਨੇ ਕੀਤਾ ਵੱਡਾ ਖੁਲਾਸਾ

Rajneet Kaur
2 Min Read

ਨਿਊਜ਼ ਡੈਸਕ: ਬੀਤੀ ਰਾਤ ਮੁੰਬਈ ਏਅਰਪੋਰਟ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬਾਲੀਵੁੱਡ ਸ਼ਾਹਰੁਖ ਖਾਨ ਨੂੰ ਰੋਕਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਸ਼ੁੱਕਰਵਾਰ ਰਾਤ ਨੂੰ ਸ਼ਾਰਜਾਹ ਤੋਂ ਵਾਪਸ ਆ ਰਹੇ ਸਨ ਤਾਂ ਮੁੰਬਈ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਰੀਬ ਇਕ ਘੰਟੇ ਲਈ ਰੋਕ ਲਿਆ। ਦਰਅਸਲ, ਏਅਰਪੋਰਟ ‘ਤੇ ਜਾਂਚ ਦੌਰਾਨ ਅਦਾਕਾਰ ਦੇ ਕੋਲ ਮਹਿੰਗੀਆਂ ਘੜੀਆਂ ਦੇ ਕਵਰ ਮਿਲੇ ਸਨ। ਇਨ੍ਹਾਂ ਕਵਰਾਂ ਦੀ ਕੀਮਤ ਲਗਭਗ 18 ਲੱਖ ਰੁਪਏ ਸੀ ਅਤੇ ਇਸ ਲਈ ਕਸਟਮ ਡਿਊਟੀ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਜੁਰਮਾਨਾ ਕੀਤਾ ਗਿਆ ਅਤੇ ਕਰੀਬ 6.83 ਲੱਖ ਰੁਪਏ ਦੀ ਕਸਟਮ ਡਿਊਟੀ ਅਦਾ ਕਰਨ ਲਈ ਕਿਹਾ ਗਿਆ।

ਰਿਪੋਰਟਾਂ ‘ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ ਅਤੇ ਉਨ੍ਹਾਂ ਦੀ ਪੂਰੀ ਟੀਮ ਤੋਂ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਮੁੰਬਈ ਏਅਰਪੋਰਟ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਕਰੀਬ ਇਕ ਘੰਟੇ ਬਾਅਦ ਸ਼ਾਹਰੁਖ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੂੰ ਏਅਰਪੋਰਟ ਤੋਂ ਬਾਹਰ ਦੇਖਿਆ ਗਿਆ। 

ਇੱਕ ਸੀਨੀਅਰ ਕਸਟਮ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਸਟਾਰ ਅਤੇ ਉਨ੍ਹਾਂ ਦੀ ਟੀਮ ਨੂੰ ਜੁਰਮਾਨਾ ਨਹੀਂ ਲਗਾਇਆ ਗਿਆ ਸੀ ਅਤੇ ਸਿਰਫ ਬੁਨਿਆਦੀ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ ਸਨ। ਅਧਿਕਾਰੀ ਨੇ  ਦੱਸਿਆ ਕਿ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਆਪਣੇ ਨਾਲ ਲਿਆਂਦੇ ਜਾ ਰਹੇ ਸਮਾਨ ਲਈ ਡਿਊਟੀ ਅਦਾ ਕਰਨ ਲਈ ਕਿਹਾ ਗਿਆ ਸੀ।  ਕੋਈ ਜੁਰਮਾਨਾ ਅਦਾ ਕਰਨ ਲਈ ਨਹੀਂ ਕਿਹਾ ਗਿਆ ਸੀ। ਇਸ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਜੋ ਵੀ ਕਿਹਾ ਜਾ ਰਿਹਾ ਹੈ, ਉਹ ਸਭ ਝੂਠ ਹੈ। ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼ਾਹਰੁਖ ਦੀ ਟੀਮ ਸਿਰਫ ਇੱਕ ਐਪਲ ਵਾਚ ਅਤੇ ਵਾਚ ਵਿੰਡਰ ਕੇਸ (ਲਗਜ਼ਰੀ ਘੜੀਆਂ ਲਈ ਵਰਤੇ ਜਾਂਦੇ ਵਿਸ਼ੇਸ਼ ਕੇਸ) ਲੈ ਕੇ ਜਾ ਰਹੀ ਸੀ, ਨਾ ਕਿ ਮਹਿੰਗੀਆਂ ਘੜੀਆਂ । ਸ਼ਾਹਰੁਖ ਨੂੰ ਸ਼ਾਰਜਾਹ ‘ਚ ਮਿਲੇ ਤੋਹਫ਼ਿਆਂ ਦੀ ਕੀਮਤ 17.86 ਲੱਖ ਰੁਪਏ ਦੱਸੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment