ਦਿੱਲੀ ਅੰਦਰ ‘ਗੱਦਾਰਾਂ ਨੂੰ ਗੋਲੀ ਮਾਰੋ…’ ਦੇ ਲੱਗੇ ਨਾਅਰੇ! 6 ਗ੍ਰਿਫਤਾਰ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਅੰਦਰ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਭੜਕੀ ਹਿੰਸਾ ਦੇ ਭਾਵੇਂ ਹੁਣ ਸ਼ਾਂਤ ਹੋ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ ਇਸ ਦੇ ਬਾਵਜੂਦ ਅੱਜ ਇੱਥੋਂ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ‘ਤੇ ਅਪੱਤੀਜਨਕ ਨਾਅਰੇਬਾਜੀ ਕਰਨ ਦੇ ਦੋਸ਼  ‘ਚ  ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਨੂੰ ਆਈਐਸਐਫ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਇਹ ਸ਼ਨੀਵਾਰ ਯਾਂਨੀ ਅੱਜ ਸਵੇਰੇ 6 ਵਜੇ ਸਟੇਸ਼ਨ ‘ਤੇ ਨਾਅਰੇਬਾਜੀ ਕਰ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਮੈਟਰੋ ਸਟੇਸ਼ਨ ਨੇ ਕਿਹਾ ਕਿ ਇਹ ਨਾਅਰੇਬਾਜ ਇੱਥੇ 6 ਲੜਕੇ ਰਾਜੀਵ ਚੌਂਕ ‘ਤੇ ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ ਦੇ ਨਾਅਰੇ ਲਗਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁੱਛਤਾਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਨ੍ਹਾਂ ਨਾਗਰਿਕਤਾ ਸੋਧ ਕਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਦੌਰਾਨ 41 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ 200 ਤੋਂ ਵਧੇਰੇ ਜ਼ਖਮੀ ਹੋਏ ਸਨ।  ਇੱਥੇ ਹੀ ਬੱਸ ਨਹੀਂ ਕਈ ਥਾਵਾਂ ‘ਤੇ ਅੱਗਾਂ ਵੀ ਲਗਾਈਆਂ ਗਈਆਂ ਅਤੇ ਪੈਟਰੋਲ ਬੰਬ ਸੁੱਟੇ ਗਏ। ਇਸ ਦੌਰਾਨ ਪ੍ਰਭਾਵਿਤ ਇਲਾਕਿਆਂ ਵਿੱਚ ਜਾਫਰਾਬਾਦ, ਮੌਜਪੁਰ, ਬਾਬਰਪੁਰ, ਯਮੁਨਾ ਵਿਹਾਰ, ਭਜਨਪੁਰਾ, ਚਾਂਦ ਬਾਗ ਅਤੇ ਸ਼ਿਵ ਵਿਹਾਰ ਸ਼ਾਮਲ ਹੈ। ਫਿਲਹਾਲ ਸਥਿਤੀ ਕੰਟਰੋਲ ਦੱਸੀ ਜਾ ਰਹੀ ਹੈ।

Share this Article
Leave a comment