ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਕ੍ਰਿਪਾਲ ਕਜ਼ਾਕ ਨੂੰ

TeamGlobalPunjab
2 Min Read

ਨਵੀਂ ਦਿੱਲੀ: ਸਾਹਿਤ ਅਕਾਦਮੀ ਵੱਲੋਂ ਅੱਜ 23 ਭਾਸ਼ਾਵਾਂ ’ਚ ਆਪਣੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰ ਐਲਾਨ ਦਿੱਤੇ ਗਏ ਹਨ। ਸਾਹਿਤ ਅਕਾਦਮੀ ਪੁਰਸਕਾਰਾਂ ਦੇ ਸੱਤ ਕਾਵਿ ਸੰਗ੍ਰਹਿ ਚਾਰ ਨਾਵਲ, ਛੇ ਕਹਾਣੀ ਸੰਗ੍ਰਹਿ, ਤਿੰਨ ਲੇਖ ਸੰਗ੍ਰਹਿ, ਇਕ ਨਾਨ-ਗਲਪ ਵਾਰਤਕ, ਸਵੈ-ਜੀਵਨੀ ਤੇ ਜੀਵਨੀ ਦਾ ਐਲਾਨ ਕੀਤਾ ਗਿਆ। ਪੁਰਸਕਾਰਾਂ ਦੀ ਸਿਫਾਰਸ਼ 23 ਭਾਰਤੀ ਭਾਸ਼ਾ ਨਿਰਣਾਇਕ ਕਮੇਟੀਆਂ ਤੇ ਪ੍ਰਧਾਨ ਸਾਹਿਤ ਅਕਾਦਮੀ ਨੇ ਕੀਤੀ। ਇਨ੍ਹਾਂ ਨੂੰ ਅੱਜ ਚੰਦਰਸ਼ੇਖਰ ਕੰਬਰ ਦੀ ਪ੍ਰਧਾਨਗੀ ਹੇਠ ਅਕਾਦਮੀ ਕਾਰਜਕਾਰੀ ਬੋਰਡ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤਾ ਗਿਆ। ਸੱਤ ਕਾਵਿ ਸੰਗ੍ਰਹਿ: ਡਾ. ਫੁਕਨ ਚੰਦਰ ਬਾਸੂਮਤਾਰੀ (ਬੋਡੋ), ਡਾ. ਨੰਦਕਿਸ਼ੋਰ ਆਚਾਰੀਆ (ਹਿੰਦੀ), ਸ਼੍ਰੀ ਨੀਲਬਾ ਏ. ਖੰਡੇਕਰ (ਕੋਂਕਣੀ), ਕੁਮਾਰ ਮਨੀਸ਼ ਅਰਵਿੰਦ (ਮੈਥੀਲੀ), ਵੀ. ਮਧੂਸੂਦਨਨ ਨਾਇਰ (ਮਲਾਯਮ), ਅਨੁਰਾਧਾ ਪਾਟਿਲ (ਮਰਾਠੀ) ਅਤੇ ਪ੍ਰੋ. ਪੇਨਾ-ਮਧੂਸੂਦਨਹ (ਸੰਸਕ੍ਰਿਤ), ਚਾਰ ਨਾਵਲਾਂ ਲਈ ਡਾ. ਜੈਸ਼੍ਰੀ ਗੋਸਵਾਮੀ ਮਹੰਤ (ਅਸਾਮੀ),  ਐਲ.ਵੀ. ਬੀਰਮੰਗਲ ਸਿੰਘ (ਬੈਰਲ ਥਾਂਗਾ) (ਮਨੀਪੁਰੀ), ਚੋ. ਧਰਮਨ (ਤਾਮਿਲ) ਅਤੇ ਬੰਦੀ ਨਾਰਾਇਣਾ ਸਵਾਮੀ (ਤੇਲਗੂ),ਛੇ ਕਹਾਣੀ ਸੰਗ੍ਰਹਿ ਲਈ ਅਬਦੁੱਲ ਅਹਾਦ ਹਾਜਿਨੀ (ਕਸ਼ਮੀਰੀ), ਤਰੁਣ ਕਾਂਤੀ ਮਿਸ਼ਰਾ (ਓਡੀਆ), ਕ੍ਰਿਪਾਲ ਕਜ਼ਾਕ (ਪੰਜਾਬੀ), ਰਾਮਸਰੂਪ ਕਿਸਾਨ (ਰਾਜਸਥਾਨੀ), ਕਾਲੀ ਚਰਨ ਹੇਂਬਰਮ (ਸੰਤਾਲੀ) ਤੇ ਈਸ਼ਵਰ ਮੁਰਜਨੀ (ਸਿੰਧੀ). ਡਾ. ਸ਼ਸ਼ੀ ਥਰੂਰ (ਅੰਗਰੇਜ਼ੀ), ਡਾ. ਵਿਜੇ (ਕੰਨਡ਼) ਅਤੇ ਪ੍ਰੋ. ਸ਼ਫੇ ਕਿਦਵਈ (ਉਰਦੂ) ਨੂੰ ਕ੍ਰਮਵਾਰ ਸਿਰਜਣਾਤਮਕ ਗੈਰ-ਕਲਪਨਾ ਵਾਰਤਕ ਸਵੈ ਜੀਵਨੀ ਤੇ ਜੀਵਨੀ ਲਈ ਚੁਣਿਆ ਗਿਆ ਹੈ।
ਭਾਰਤੀ ਸਾਹਿੱਤ ਅਕਾਡਮੀ ਨੇ ਇਸ ਸਾਲ ਦਾ ਪੰਜਾਬੀ ਭਾਸ਼ਾ ਲਈ ਸਰਵੋਤਮ ਪੁਰਸਕਾਰ ਪੰਜਾਬੀ ਕਹਾਣੀਕਾਰ ਤੇ ਲੋਕਧਾਰਾ ਮਾਹਿਰ ਕ੍ਰਿਪਾਲ ਕਜ਼ਾਕ ਨੂੰ ਦੇ ਕੇ ਆਪਣੀ ਸੰਸਥਾ ਦਾ ਮਾਣ ਵਧਾਇਆ ਹੈ। ਕਜ਼ਾਕ ਨੂੰ ਇਹ ਪੁਰਸਕਾਰ ਮਿਲਣ ਤੇ ਮੁਬਾਰਕ ਦਿੰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਹੈ ਕਿ ਪਿਛਲੇ ਲਗਭਗ ਪੰਜਾਹ ਸਾਲ ਤੋਂ ਸਾਹਿੱਤ ਦੇ ਖੇਤਰ ‘ਚ ਕਰਮਸ਼ੀਲ ਕਹਾਣੀਕਾਰ ਕ੍ਰਿਪਾਲ ਕਜ਼ਾਕ ਦੀ ਕਹਾਣੀ ਪੁਸਤਕ ਅੰਤਹੀਣ ਨੂੰ ਇਹ ਸਨਮਾਨ ਮਿਲਣਾ ਨਿਰੋਲ ਲਿਆਕਤ ਦਾ ਆਦਰ ਹੈ। ਉਹ ਸਿਰਜਕ ਵਜੋਂ ਸਾਡੇ ਸਾਰਿਆਂ ਦੇ ਦਿਲਾਂ ‘ਚ ਵਸਦੇ ਹਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਕ੍ਰਿਪਾਲ ਕਜ਼ਾਕ ਦੀਆਂ 12 ਪੁਸਤਕਾਂ ਛਪ ਚੁੱਕੀਆਂ ਹਨ।
ਰਿਪੋਰਟ: ਅਵਤਾਰ ਸਿੰਘ ਭੰਵਰਾ

Share this Article
Leave a comment