6 ਸਾਲ ਤੋਂ ਪਾਕਿਸਤਾਨ ਜੇਲ੍ਹਾਂ ‘ਚ ਬੰਦ 17 ਮਾਨਸਿਕ ਤੌਰ ’ਤੇ ਬਿਮਾਰ ਭਾਰਤੀਆਂ ਦੀ ਨਹੀਂ ਹੋ ਸਕੀ ਪਹਿਚਾਣ ,ਸਰਕਾਰ ਨੇ ਮੰਗੀ ਲੋਕਾਂ ਤੋਂ ਮਦਦ

TeamGlobalPunjab
3 Min Read

ਨਵੀਂ ਦਿੱਲੀ : 6 ਸਾਲ ਤੋਂ ਪਾਕਿਸਤਾਨ ਜੇਲ੍ਹਾਂ ‘ਚ ਬੰਦ 17 ਭਾਰਤੀਆਂ ਜਿੰਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ,ਪਰ ਭਾਰਤੀ ਸ਼ਨਾਖਤ ਨਾ ਹੋਣ ਕਰਕੇ ਅਜੇ ਭਾਰਤ ਨਹੀਂ ਲਿਆਂਦਾ ਗਿਆ। ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਜਿਸ ਤੋਂ ਬਾਅਦ ਸਰਕਾਰ ਲੋਕਾਂ ਤੋਂ ਮਦਦ ਮੰਗ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਤਸਵੀਰਾਂ ਵੀ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੀਆਂ ਹਨ। ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਹੀ ਆਮ ਲੋਕਾਂ ਤੋਂ ਵੀ ਮਦਦ ਮੰਗੀ ਗਈ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਸਜ਼ਾ ਪੂਰੀ ਹੋ ਚੁੱਕੀ ਹੈ। ਪਰ ਨਾਗਰਿਕਤਾ ਦੀ ਪੁਸ਼ਟੀ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰਤ ਨਹੀਂ ਲਿਆਂਦਾ ਜਾ ਸਕਿਆ। ਜੇਲ੍ਹ ’ਚ ਬੰਦ ਜਿਨ੍ਹਾਂ 17 ਕੈਦੀਆਂ ਨੂੰ ’ਚ ਚਾਰ ਔਰਤਾਂ ਵੀ ਹਨ। ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਦਾ ਨਾਮ ਗੁੱਲੂ ਜਾਨ, ਅਜਮੀਰਾ, ਨਾਕਾਯਾ ਅਤੇ ਹਸੀਨਾ  ਲਿਆ ਹੈ। ਬਾਕੀ ਕੈਦੀ ਸੋਨੂੰ ਸਿੰਘ, ਸੁਰਿੰਦਰ ਮਹਿਤੋ, ਪ੍ਰਹਲਾਦ ਸਿੰਘ, ਸਿਲਰੋਫ ਸਲੀਮ, ਬਿਰਜੂ, ਰਾਜੂ, ਬਿਪਲਾ, ਰੂਪੀ ਪਾਲ, ਪਨਵਾਸੀ ਲਾਲ, ਰਾਜੂ ਮਾਹੋਲੀ, ਸ਼ਾਮ ਸੁੰਦਰ, ਰਮੇਸ਼ ਅਤੇ ਰਾਜੂ ਰਾਏ ਹਨ।

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੋਈ ਵਿਅਕਤੀ ਜੇ ਇਨ੍ਹਾਂ 17 ਲੋਕਾਂ ’ਚੋਂ ਕਿਸੇ ਦੀ ਪਛਾਣ ਕਰ ਸਕਦਾ ਹੈ ਤਾਂ ਉਸ ਨੂੰ ਗ੍ਰਹਿ ਮੰਤਰਾਲੇ ’ਚ ਵਧੀਕ ਸਕੱਤਰ (ਵਿਦੇਸ਼), ਸੂਬਾ ਸਰਕਾਰ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਵਿਭਾਗ ਅਤੇ ਪੁਲਿਸ ਡੀਜੀ, ਪੁਲਿਸ ਸੁਪਰਡੈਂਟ ਅਤੇ ਪੁਲਿਸ ਕਮਿਸ਼ਨਰ ਨਾਲ ਸੰਪਰਕ ਕਰਨ । ਉਨ੍ਹਾਂ ਨੋਟੀਫਿਕੇਸ਼ਨ ’ਚ ਕਿਹਾ ਹੈ ਕਿ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਮਾਨਸਿਕ ਤੌਰ ’ਤੇ ਬਿਮਾਰ 17 ਲੋਕਾਂ ਦੀ ਤਸਵੀਰ ਹੈ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤੀ ਹਨ। ਇਹ ਵਿਅਕਤੀ ਮਾਨਸਿਕ ਤੌਰ ’ਤੇ ਬਿਮਾਰ ਹੋਣ ਕਾਰਨ ਆਪਣੇ ਮਾਤਾ-ਪਿਤਾ, ਰਿਸ਼ਤੇਦਾਰਾਂ ਦੇ ਨਾਂ ਜਾਂ ਭਾਰਤ ’ਚ ਉਨ੍ਹਾਂ ਦੇ ਪਤੇ ਆਦਿ ਸਮੇਤ ਹੋਰ ਕੋਈ ਜਾਣਕਾਰੀ ਦੇਣ ’ਚ ਅਸਮਰਥ ਹਨ।

ਸਾਲ 2015 ਵਿਚ, ਪਾਕਿਸਤਾਨ ਨੇ ਇਨ੍ਹਾਂ 17 ਭਾਰਤੀਆਂ ਨੂੰ ਆਪਣੀਆਂ ਜੇਲ੍ਹਾਂ ਵਿਚ ਬੰਦ ਹੋਣ ਬਾਰੇ ਭਾਰਤ ਨੂੰ ਦੱਸਿਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਉਸ ਦੇਸ਼ ਵਿਚ ਆਪਣੀ ਜੇਲ੍ਹ ਦੀ ਮਿਆਦ ਪੂਰੀ ਕਰ ਲਈ ਹੈ, ਪਰ ਉਨ੍ਹਾਂ ਨੂੰ ਘਰ ਵਾਪਸ ਨਹੀਂ ਭੇਜਿਆ ਜਾ ਸਕਦਾ ਕਿਉਂਕਿ ਉਹ “ਮਾਨਸਿਕ ਤੌਰ ‘ਤੇ ਬਿਮਾਰ” ਹਨ। ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਨ੍ਹਾਂ ਸਾਰੇ 17 ਕੈਦੀਆਂ ਦੀਆਂ ਤਸਵੀਰਾਂ ਆਪਣੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਲਈ ਵਿਦੇਸ਼ ਮੰਤਰਾਲੇ ਨੂੰ ਭੇਜੀਆਂ ਸਨ। ਐਮਈਏ ਨੇ ਬਾਅਦ ਵਿਚ ਇਹ ਤਸਵੀਰਾਂ ਐਮਐਚਏ ਨੂੰ ਅੱਗੇ ਭੇਜੀਆਂ ਤਾਂ ਜੋ ਭਾਰਤ ਵਿਚ ਉਨ੍ਹਾਂ ਦੇ ਪਰਿਵਾਰਾਂ ਅਤੇ ਘਰਾਂ ਦੀ ਪਛਾਣ ਕੀਤੀ ਜਾ ਸਕੇ।ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ  ਉਦੋਂ ਤੋਂ ਅਸੀਂ ਉਨ੍ਹਾਂ ਦੀਆਂ ਫੋਟੋਆਂ ਐਮਐਚਏ ਦੀ ਵੈਬਸਾਈਟ ‘ਤੇ ਪਾ ਦਿੱਤੀਆਂ ਹਨ ਪਰ ਅਜੇ ਤੱਕ ਕਿਸੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ. ਅਸੀਂ ਉਨ੍ਹਾਂ ਦੀਆਂ ਫੋਟੋਆਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੀਆਂ ਕੀਤੀਆਂ ਹਨ ਪਰ ਉਨ੍ਹਾਂ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।

- Advertisement -

 

Share this Article
Leave a comment