SIT ਦੀ ਜਾਂਚ ‘ਚ ਹੋਇਆ ਵੱਡਾ ਖੁਲਾਸਾ, ਕਤਲ ਦੀ ਸੋਚੀ ਸਮਝੀ ਸਾਜ਼ਿਸ਼ ਸੀ ਲਖੀਮਪੁਰ ਖੀਰੀ ਘਟਨਾ

TeamGlobalPunjab
2 Min Read

ਲਖੀਮਪੁਰ ਖੀਰੀ : ਹਾਈ ਪ੍ਰੋਫਾਈਲ ਤਿਕੁਨੀਆ ਹਿੰਸਾ ਮਾਮਲੇ ‘ਚ ਤਿੰਨ ਮਹੀਨਿਆਂ ਬਾਅਦ ਵੱਡਾ ਖ਼ੁਲਾਸਾ ਹੋਇਆ ਹੈ। ਜਾਂਚ ਟੀਮ ਨੇ  ਇਸ ਕੇਸ ਨੂੰ ਦੁਰਘਟਨਾ ਦਾ ਨਹੀਂ ਸਗੋਂ ਜਾਣਬੁੱਝ ਕੇ ਕੀਤਾ ਗਿਆ ਕਤਲ ਦੱਸਿਆ ਹੈ। ਇਸਦੇ ਨਾਲ ਹੀ ਇਸ ਮਾਮਲੇ ਵਿੱਚ ਨਵੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ।

 

 

- Advertisement -

 

ਹੁਣ ਤੱਕ ਜਾਂਚ ਟੀਮ (ਐਸਆਈਟੀ) ਐਕਸੀਡੈਂਟ ਕੇਸ ਦੇ ਨਾਲ-ਨਾਲ ਹੱਤਿਆ ਦੀਆਂ ਧਾਰਾਵਾਂ ਨੂੰ ਇੱਕ ਵਿਕਲਪ ਵਜੋਂ ਲੈ ਕੇ ਮੈਦਾਨ ਵਿੱਚ ਸੀ, ਜਦੋਂ ਕਿ ਸੋਮਵਾਰ ਨੂੰ ਐਸਆਈਟੀ ਦੇ ਮੁੱਖ ਜਾਂਚਕਰਤਾ ਵਿਦਿਆਰਾਮ ਦਿਵਾਕਰ ਨੇ ਸਪੱਸ਼ਟ ਕੀਤਾ ਕਿ ਨੇੜਿਓਂ ਜਾਂਚ ਕਰਨ ‘ਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਰ ਲਾਪਰਵਾਹੀ ਅਤੇ ਗੱਡੀ ਚਲਾਉਂਦੇ ਸਮੇਂ ਮੌਤ ਹੋ ਜਾਣ ਦਾ ਇਹ ਮਾਮਲਾ ਹਾਦਸਾ ਨਹੀਂ ਹੈ, ਸਗੋਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਭੀੜ ਨੂੰ ਕੁਚਲਣ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਨਾਲ-ਨਾਲ ਅੰਗ ਕੱਟਣ ਦੀ ਸਾਜ਼ਿਸ਼ ਦਾ ਸਪੱਸ਼ਟ ਮਾਮਲਾ ਹੈ। ਇਸ ਲਈ ਕੇਸ ਨੂੰ ਬਦਲਦੇ ਹੋਏ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਨਾਲ-ਨਾਲ ਵੱਖ-ਵੱਖ ਧਾਰਾਵਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ।

ਇਸ ਦੇ ਨਾਲ ਹੀ ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਦਿੰਦੇ ਹੋਏ ਕਿਹਾ ਕਿ ਐਕਸੀਡੈਂਟ ਕੇਸ ਨਾਲ ਸਬੰਧਤ ਧਾਰਾਵਾਂ ਨੂੰ ਹਟਾਇਆ ਜਾ ਰਿਹਾ ਹੈ, ਇਸ ਲਈ ਜੇਲ ‘ਚ ਬੰਦ ਦੋਸ਼ੀਆਂ ਤੋਂ ਧਾਰਾ 279, 337, 338, 304ਏ ਹਟਾਈ ਜਾ ਰਹੀ ਹੈ।

ਹੁਣ ਇਸ ਮਾਮਲੇ ਅਧੀਨ ਹੁਣ ਮੁਲਜ਼ਮਾਂ ‘ਤੇ ਕਤਲ ਕਰਨ ਦੀ ਕੋਸ਼ਿਸ਼, ਜਾਨਲੇਵਾ ਹਮਲਾ ਕਰਨ ਅਤੇ ਅੰਗ ਭੰਗ ਕਰਨ ਦੀ ਕੋਸ਼ਿਸ਼ ਦੀਆਂ ਧਾਰਾਵਾਂ ਅਧੀਨ 120ਬੀ, 307, 34, 326 ਆਈਪੀਸੀ ਦਾ ਵਾਧਾ ਕੀਤਾ ਗਿਆ ਹੈ।

- Advertisement -
Share this Article
Leave a comment