ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਥੀਆਂ ਦਾ ਝੁੰਡ ਝਰਨੇ ‘ਚ ਰੁੜ੍ਹਿਆ, 6 ਦੀ ਮੌਤ

TeamGlobalPunjab
2 Min Read

ਬੈਂਕਾਕ: ਥਾਈਲੈਂਡ ਦੇ ਖਾਓ ਯਾਈ ਨੈਸ਼ਨਲ ਪਾਰਕ ਦੇ ਹਿਊ ਨਾਰੋਕ ਝਰਨੇ ‘ਚ ਡਿੱਗਣ ਕਾਰਨ 6 ਹਾਥੀਆਂ ਦੀ ਮੌਤ ਹੋ ਗਈ। ਜਿਨ੍ਹਾਂ ਚੋਂ ਪਾਰਕ ਦੇ ਬਚਾਅ ਦਲ ਨੇ 2 ਹਾਥੀਆਂ ਨੂੰ ਬਚਾ ਲਿਆ। ਬਚਾਏ ਗਏ ਦੋਵੇਂ ਹਾਥੀ ਇੱਕ ਮ੍ਰਿਤ ਬੱਚੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਨੀਵਾਰ ਨੂੰ ਹਾਥੀਆਂ ਦਾ ਇੱਕ ਝੁੰਡ ਝਰਨੇ ਦੇ ਤੇਜ ਵਹਾਅ ‘ਚ ਵਹਿ ਗਿਆ ਸੀ ਇਸ ਸਥਾਨ ਨੂੰ ‘ਨਰਕ ਦਾ ਖੱਡਾ’ ਵੀ ਕਹਿੰਦੇ ਹਨ ।

ਅਧਿਕਾਰੀਆਂ ਨੇ ਦੱਸਿਆ ਕਿ ਬਚਾਏ ਗਏ ਹਾਥੀਆਂ ਦੀ ਸਿਹਤ ਉੱਤੇ ਇੱਕ ਹਫ਼ਤੇ ਤੱਕ ਨਜ਼ਰ ਰੱਖੀ ਜਾਵੇਗੀ। ਘਟਨਾ ਤੋਂ ਬਾਅਦ ਝਰਨੇ ਨੂੰ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਹਾਥੀਆਂ ਦੀ ਲਾਸ਼ਾਂ ਨੂੰ ਹਟਾ ਦਿੱਤਾ ਗਿਆ ਹੈ। ਰਾਜਧਾਨੀ ਬੈਂਕਾਕ ਤੋਂ 120 ਕਿਲੋਮੀਟਰ ਪੂਰਬ ‘ਚ ਸਥਿਤ ਪਾਰਕ ਦੇ ਪਸ਼ੂ ਚਕਿਤਸਕ ਕੰਚਨਸਾਕਾ ਨੇ ਕਿਹਾ, “ਹਾਲੇ ਦੋਵੇਂ ਹਾਥੀ ਆਰਾਮ ਕਰ ਰਹੇ ਹਨ ਪਾਣੀ ਦੇ ਤੇਜ ਵਹਾਅ ਨੂੰ ਪਾਰ ਕਰਨ ਦੀ ਕੋਸ਼ਿਸ਼ ‘ਚ ਦੋਵੇਂ ਬਹੁਤ ਥੱਕ ਗਏ ਹਨ । ”

ਇਹ ਪਾਰਕ 300 ਜੰਗਲੀ ਹਾਥੀਆਂ ਦਾ ਨਿਵਾਸ ਸਥਾਨ ਹੈ
ਹਾਯੂ ਨਾਰੋਕ ਝਰਨੇ ਦੇ ਕੋਲ ਬਣਿਆ ਖੱਡ ਮੀਂਹ ਦੇ ਮੌਸਮ ‘ਚ ਪਾਣੀ ਨਾਲ ਭਰ ਜਾਂਦਾ ਹੈ। 1992 ਵਿੱਚ ਵੀ ਇਸ ਝਰਨੇ ‘ਚ ਅੱਠ ਹਾਥੀਆਂ ਦੀ ਡਿੱਗਣ ਕਾਰਨ ਮੌਤ ਹੋ ਗਈ ਸੀ। ਇਸ ਪਾਰਕ ਵਿੱਚ 300 ਜੰਗਲੀ ਹਾਥੀਆਂ ਦਾ ਨਿਵਾਸ ਹੈ ਅਤੇ ਇਹ ਖੇਤਰ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ‘ਚ ਸ਼ਾਮਲ ਖਾਓ ਯਾਈ ਜੰਗਲੀ ਖੇਤਰ ਦਾ ਹਿੱਸਾ ਹੈ ।

Share this Article
Leave a comment