ਪਕਿਸਤਾਨ ਜਹਾਜ਼ ਹਾਦਸੇ ‘ਚ 97 ਲੋਕਾਂ ਦੀ ਹੋਈ ਮੌਤ, ਆਖਰੀ ਪਲਾਂ ਦੀ ਵੀਡੀਓ ‘ਤੇ ਆਡੀਓ ਆਈ ਸਾਹਮਣੇ

TeamGlobalPunjab
3 Min Read

ਕਰਾਚੀ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ( ਪੀਆਈਏ ) ਦਾ ਯਾਤਰੀ ਜਹਾਜ਼ ਸ਼ੁੱਕਰਵਾਰ ਨੂੰ ਕਰਾਚੀ ਦੇ ਏਅਰਪੋਰਟ ਦੇ ਨੇੜ੍ਹੇ ਕਰੈਸ਼ ਹੋ ਗਿਆ । ਇਸ ਹਾਦਸੇ ਵਿੱਚ 97 ਲੋਕਾਂ ਦੇ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਜਦਕਿ 2 ਲੋਕ ਸੁਰੱਖਿਅਤ ਬਚੇ ਹਨ। ਹਾਦਸਾ ਗ੍ਰਸਤ ਜਹਾਜ਼ ਨੇ ਲਾਹੌਰ ਤੋਂ ਕਰਾਚੀ ਲਈ ਉਡ਼ਾਣ ਭਰੀ ਸੀ। ਇਸ ਦੌਰਾਨ ਲੈਂਡਿੰਗ ਤੋਂ ਠੀਕ 1 ਮਿੰਟ ਪਹਿਲਾਂ ਕਰੈਸ਼ ਹੋ ਗਿਆ। ਇਸ ਜਹਾਜ਼ ਵਿੱਚ 92 ਯਾਤਰੀ ਅਤੇ 7 ਕਰਿਊ ਮੈਂਬਰ ਸਵਾਰ ਸਨ, ਜਿਸ ਵਿੱਚ 97 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 2 ਲੋਕ ਸੁਰੱਖਿਅਤ ਬਚੇ ਹਨ ।

ਸਿਵਲ ਐਵਿਏਸ਼ਨ ਅਥਾਰਿਟੀ ਦੇ ਮੁਤਾਬਕ ਪੀਆਈਏ ਦੇ ਜਹਾਜ਼ ਨੇ ਲਾਹੌਰ ਤੋਂ ਉਡ਼ਾਣ ਭਰੀ ਸੀ ਪਰ ਲੈਂਡਿੰਗ ਤੋ ਇੱਕ ਮਿੰਟ ਪਹਿਲਾਂ ਹੀ ਜਹਾਜ਼ ਦਾ ਸੰਪਰਕ ਕੰਟਰੌਲ ਰੂਮ ਨਾਲੋਂ ਟੁੱਟ ਗਿਆ। ਪਾਕਿਸਤਾਨੀ ਮੀਡਿਆ ਦੇ ਮੁਤਾਬਕ ਜਹਾਜ਼ ਕਰਾਚੀ ਹਵਾਈ ਅੱਡੇ ਦੇ ਕੋਲ ਇੱਕ ਰਿਹਾਇਸ਼ੀ ਕਲੋਨੀ ਦੇ ਨੇੜ੍ਹੇ ਹਾਦਸਾਗ੍ਰਸਤ ਹੋਇਆ।

ਜਾਣਕਾਰੀ ਮੁਤਾਬਕ ਜਹਾਜ਼ ਇੱਕ ਗਲੀ ਵਿੱਚ ਮਕਾਨ ਦੀ ਛੱਤ ਨਾਲ ਟਕਰਾਇਆ ਅਤੇ ਉਥੇ ਹੀ ਡਿਗ ਗਿਆ। ਇਸ ਨਾਲ ਕਈ ਮਕਾਨਾਂ ਵਿੱਚ ਵੀ ਅੱਗ ਲੱਗ ਗਈ ਹੈ ਕਈ ਵਾਹਨ ਵੀ ਅੱਗ ਦੀ ਚਪੇਟ ਵਿੱਚ ਆ ਗਏ। ਇਸ ਦੌਰਾਨ ਲੋਕਾਂ ਦੀ ਸਿਰਫ ਅਵਾਜ਼ਾਂ ਹੀ ਸਿਣ ਰਹੀਆਂ ਸਨ। ਇਸ ਤੋਂ ਬਾਅਦ ਕਈ ਕਿਮੀ ਦੂਰ ਤੱਕ ਲੋਕਾਂ ਨੂੰ ਧੂੰਆ ਉੱਠਦਾ ਵਿਖਾਈ ਦਿੱਤਾ।

ਜਹਾਜ਼ ਦੇ ਪਾਇਲਟ ਦੀ ਏਅਰ ਟਰੈਫਿਕ ਕੰਟਰੋਲ ਨਾਲ ਗੱਲਬਾਤ ਦਾ ਆਖਰੀ ਆਡੀਓ ਸਾਹਮਣੇ ਆਇਆ ਹੈ। ਇਸ ਵਿੱਚ ਪਾਇਲਟ ਨੇ ਕਿਹਾ ਸੀ ਕਿ ਇੰਜਣ ਫੇਲ ਹੋ ਗਿਆ ਹੈ। ਅਧਿਕਾਰੀਆਂ ਨੇ ਲੈਂਡਿੰਗ ਲਈ ਦੋਵੇਂ ਰਨਵੇਅ ਖਾਲੀ ਕਰਵਾ ਲਏ ਸਨ ਪਰ ਪਾਇਲਟ ਨੇ ਜਹਾਜ਼ ਘੁਮਾ ਦਿੱਤਾ। ਏਟੀਸੀ ਦਾ ਕਹਿਣਾ ਹੈ ਕਿ ਪਾਇਲਟ ਨੇ ਕਿਸ ਵਜ੍ਹਾ ਨਾਲ ਅਜਿਹਾ ਕੀਤਾ , ਇਹ ਹਾਲੇ ਜਾਂਚ ਦਾ ਵਿਸ਼ਾ ਹੈ।

- Advertisement -

Share this Article
Leave a comment