ਸਰਦੀਆਂ ‘ਚ 10 ਮਿੰਟ ਧੁੱਪ ‘ਚ ਬੈਠਣ ਨਾਲ ਮਿਲਦੇ ਨੇ ਇਹ ਫਾਇਦੇ

Rajneet Kaur
2 Min Read

ਨਿਊਜ਼ ਡੈਸਕ: ਸਰਦੀਆਂ ਆਉਂਦੇ ਹੀ ਲੋਕ ਧੁੱਪ ‘ਚ ਬੈਠਣਾ ਪਸੰਦ ਕਰਦੇ ਹਨ ਪਰ ਕਈ ਲੋਕ ਅਜਿਹੇ ਹਨ ਜੋ ਧੁੱਪ ‘ਚ ਬੈਠਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ । ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ 10 ਮਿੰਟ ਵੀ ਧੁੱਪ ‘ਚ ਬੈਠਦੇ ਹੋ ਤਾਂ ਤੁਸੀਂ ਆਪਣੇ ਆਪ ‘ਚ ਕਈ ਫਾਈਦੇ ਦੇਖੋਗੇ।

ਸਰਦੀਆਂ ਦੀ ਕੜਾਕੇ ਦੀ ਠੰਡ ਵਿੱਚ ਧੁੱਪ ਦੀ ਬਹੁਤ ਲੋੜ ਹੁੰਦੀ ਹੈ।ਠੰਡ ਦੇ ਕਾਰਨ ਕਈ ਲੋਕ ਕੰਬਲ ਤੋਂ ਵੀ ਬਾਹਰ ਨਹੀਂ ਨਿਕਲਦੇ ਅਤੇ ਧੁੱਪ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ।

ਜੇਕਰ ਤੁਸੀਂ 10 ਮਿੰਟ ਵੀ ਧੁੱਪ ‘ਚ ਬੈਠਦੇ ਹੋ ਤਾਂ ਡਿਪ੍ਰੈਸ਼ਨ ਘੱਟ ਹੁੰਦਾ ਹੈ।

ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਤਾਂ ਵੀ ਤੁਹਾਨੂੰ ਧੁੱਪ ਵਿੱਚ ਬੈਠਣਾ ਚਾਹੀਦਾ ਹੈ।

- Advertisement -

ਜੇਕਰ ਤੁਸੀਂ ਧੁੱਪ ‘ਚ ਬੈਠਦੇ ਹੋ ਤਾਂ  ਇਸ ਨਾਲ ਸਰੀਰ ਦੀ ਥਕਾਵਟ ਵੀ ਦੂਰ ਹੁੰਦੀ ਹੈ।

ਜੇਕਰ ਤੁਸੀਂ ਸੌਂ ਨਹੀਂ ਸਕਦੇ ਹੋ ਅਤੇ ਇਸ ਤੋਂ ਬਹੁਤ ਪਰੇਸ਼ਾਨ ਹੋ, ਤਾਂ ਤੁਹਾਨੂੰ ਧੁੱਪ ਵਿੱਚ ਬੈਠਣਾ ਚਾਹੀਦਾ ਹੈ ਅਤੇ ਜਦੋਂ ਤੁਸੀਂ ਸੌਂ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਚੰਗੀ ਨੀਂਦ ਆਵੇਗੀ।

ਇਹ ਇਮਿਊਨਿਟੀ ਵਧਾਉਣ ਵਿਚ ਵੀ ਬਹੁਤ ਫਾਇਦੇਮੰਦ ਹੈ, ਇਸ ਲਈ ਤੁਹਾਨੂੰ ਰੋਜ਼ਾਨਾ ਧੁੱਪ ਵਿਚ ਰਹਿਣਾ ਚਾਹੀਦਾ ਹੈ। ਇਸ ਨਾਲ ਤੁਸੀਂ ਕੈਂਸਰ ਤੋਂ ਬਚਾਅ ਕਰ ਸਕਦੇ ਹੋ ਅਤੇ ਕਈ ਹੋਰ ਬਿਮਾਰੀਆਂ ਤੋਂ ਵੀ ਰਾਹਤ ਪਾ ਸਕਦੇ ਹੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment