ਗਾਇਕ ਦਿਲਜੀਤ ਨੇ ਲਾਈਵ ਕੰਸਰਟ ਰੋਕ ਕੇ ਦਿੱਤੀ ਸ਼ਰਧਾਂਜਲੀ, ਕਿਹਾ- ‘ਰਤਨ ਟਾਟਾ ਦੀ ਜ਼ਿੰਦਗੀ ਤੋਂ ਕੁਝ ਸਿੱਖ ਸਕਦੇ ਹੋ ਤਾਂ ਮਿਹਨਤ ਕਰੋ’

Global Team
2 Min Read

ਨਿਊਜ਼ ਡੈਸਕ: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਜਰਮਨੀ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਉੱਘੇ ਕਾਰੋਬਾਰੀ ਰਤਨ ਟਾਟਾ ਨੂੰ ਸ਼ਰਧਾਂਜਲੀ ਭੇਟ ਕੀਤੀ। 9 ਅਕਤੂਬਰ ਦੀ ਰਾਤ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।ਜਰਮਨੀ ‘ਚ ਪਰਫਾਰਮ ਕਰਦੇ ਹੋਏ ਦਿਲਜੀਤ ਨੂੰ ਟਾਟਾ ਦੇ ਦੇਹਾਂਤ ਦੀ ਖਬਰ ਮਿਲੀ, ਜਿਸ ਤੋਂ ਬਾਅਦ ਉਹ ਸਟੇਜ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਉਨ੍ਹਾਂ ਨੇ ਸਮਾਰੋਹ ਦੌਰਾਨ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੇ ਜੀਵਨ ਤੋਂ ਕੁਝ ਸਿੱਖ ਸਕਦੇ ਹਾਂ ਤਾਂ ਉਹ ਹੈ ਮਿਹਨਤ ਕਰਨੀ, ਚੰਗਾ ਸੋਚਣਾ, ਕਿਸੇ ਦੇ ਕੰਮ ਆਉਣਾ। ਉਨ੍ਹਾਂ ਕਿਹਾ ਕਿ ਰਤਨ ਟਾਟਾ ਨੇ ਜ਼ਿੰਦਗੀ ਭਰ ਹਮੇਸ਼ਾ ਸਖ਼ਤ ਮਿਹਨਤ ਕੀਤੀ ਹੈ ਅਤੇ ਕਦੇ ਕਿਸੇ ਬਾਰੇ ਬੁਰਾ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।

ਦਿਲਜੀਤ ਨੇ  ਕਿਹਾ, ਤੁਸੀਂ ਸਾਰੇ ਰਤਨ ਟਾਟਾ ਬਾਰੇ ਜਾਣਦੇ ਹੋ। ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਮੇਰੀ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੇ ਸਫਲਤਾ ਹਾਸਿਲ ਕਰਨ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਸਖ਼ਤ ਮਿਹਨਤ ਕੀਤੀ ਹੈ।

ਰਤਨ ਟਾਟਾ ਦੀਆਂ ਪ੍ਰਾਪਤੀਆਂ:

- Advertisement -

1. 1991-2012 ਤੱਕ ਟਾਟਾ ਗਰੁੱਪ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ

2. ਜੈਗੁਆਰ ਲੈਂਡ ਰੋਵਰ ਦੀ ਖਰੀਦ (2008)

3. ਕੋਰਸ ਪਰਚੇਜ਼ (2007)

4. ਟਾਟਾ ਸਟੀਲ ਦੀ ਗਲੋਬਲ ਪਹੁੰਚ ਦਾ ਵਿਸਤਾਰ ਕਰਨਾ

5. ਟਾਟਾ ਮੋਟਰਜ਼ ਦੀ ਸਫਲਤਾ

- Advertisement -

6. ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੀ ਗਲੋਬਲ ਪਹੁੰਚ ਦਾ ਵਿਸਤਾਰ ਕਰਨਾ

7. ਟਾਟਾ ਗਰੁੱਪ ਦੇ ਗਲੋਬਲ ਬ੍ਰਾਂਡ ਮੁੱਲ ਵਿੱਚ ਵਾਧਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment