415 KM ਦੂਰ 205 ਕਿਲੋ ਪਿਆਜ਼ ਵੇਚਣ ਗਏ ਕਿਸਾਨ ਨੂੰ ਮਿਲੇ ਸਿਰਫ 8.36 ਰੁਪਏ

Rajneet Kaur
2 Min Read

ਕਰਨਾਟਕਾ: ਕਰਨਾਟਕਾ ਦੇ ਗਡਗ ਦਾ ਰਹਿਣ ਵਾਲਾ ਇਕ ਕਿਸਾਨ ਆਪਣੇ ਬੀਜੇ ਪਿਆਜ਼ਾਂ ਦੀ ਚੰਗੀ ਕੀਮਤ ਹਾਸਲ ਕਰਨ ਲਈ ਆਪਣੇ ਘਰ ਤੋਂ 415 ਕਿ. ਮੀ. ਤੋਂ ਵੀ ਕਈ ਦੂਰ ਬੈਂਗਲੁਰੂ ਦੇ ਇਕ ਬਜ਼ਾਰ ਯਸ਼ਵੰਤਪੁਰ ‘ਚ ਗਿਆ, ਜਿੱਥੇ ਉਸ ਨੂੰ 205 ਕਿਲੋ ਪਿਆਜ਼ ਵੇਚਣ ‘ਤੇ ਸਿਰਫ਼ 8.36 ਰੁਪਏ ਮਿਲੇ ਹਨ।ਇਸ ਦੀ ਇੱਕ ਰਸੀਦ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਪੋਸਟ ਸ਼ੇਅਰ ਕਰਦਿਆਂ ਨਾਲ ਹੀ ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਆਪਣੀ ਪੈਦਾਵਾਰ ਬੈਂਗਲੁਰੂ ਨਾ ਲਿਆਉਣ ਦੀ ਚੇਤਾਵਨੀ ਦਿੱਤੀ ਹੈ ।  ਬਿੱਲ ਜਾਰੀ ਕਰਨ ਵਾਲੇ ਥੋਕ ਵਪਾਰੀ ਨੇ ਪਿਆਜ਼ ਦੀ ਕੀਮਤ 200 ਰੁਪਏ ਪ੍ਰਤੀ ਕੁਇੰਟਲ ਦੱਸੀ ਹੈ ਪਰ ਉਨ੍ਹਾਂ 24 ਰੁਪਏ ਕੁਲੀ ਫੀਸ ਅਤੇ 377.64 ਰੁਪਏ ਮਾਲ ਢੁਆਈ ਕੱਟ ਕੇ ਤਿੰਮਾਪੁਰ ਪਿੰਡ ਦੇ ਕਿਸਾਨ ਪਾਵਡੇਪਾ ਹੱਲੀਕੇਰੀ ਨੂੰ 8.36 ਰੁਪਏ ਦਿੱਤੇ ਹਨ । ਗਦੜ ਨੇੜੇ 50 ਕਿਸਾਨ ਯਸ਼ਵੰਤਪੁਰ ਬਾਜ਼ਾਰ ਵਿੱਚ ਪਿਆਜ਼ ਵੇਚਣ ਗਏ ਸਨ। ਜਿਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਪਿਆਜ਼ ਦੀ ਕੀਮਤ 500 ਰੁਪਏ ਪ੍ਰਤੀ ਕੁਇੰਟਲ ਹੈ ਪਰ ਉਹ 200 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਵੇਖ ਕੇ ਹੈਰਾਨ ਰਹਿ ਗਏ। ਕੀਮਤਾਂ ਤੋਂ ਨਾਰਾਜ਼ ਕਿਸਾਨ ਸੂਬਾ ਸਰਕਾਰ ਨੂੰ ਆਪਣੀ ਪੈਦਾਵਾਰ ਲਈ ਘੱਟੋ-ਘੱਟ ਸਮਰਥਨ ਕੀਮਤ ਐਲਾਨਣ ਲਈ ਮਜਬੂਰ ਕਰਨ ਵਾਸਤੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਣੇ ਅਤੇ ਤਾਮਿਲਨਾਡੂ ਦੇ ਕਿਸਾਨਾਂ ਨੂੰ ਲਿਆਂਦੀ ਪੈਦਾਵਾਰ ਦੀ ਚੰਗੀ ਕੀਮਤ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦੀ ਫ਼ਸਲ ਬਿਹਤਰ ਹੈ। ਕਦੜ ਦੇ ਕਿਸਾਨਾਂ ਨੇ ਕਿਹਾ ਕਿ ਪਿਆਜ਼ ਲਈ ਐੱਮ. ਐੱਸ. ਪੀ. ਜਲਦੀ ਐਲਾਨੀ ਜਾਵੇ ਕਿਉਂਕਿ ਪਾਵਡੇਪ ਨੇ ਕਿਹਾ ਕਿ ਉਸ ਨੇ ਆਪਣੀ ਫ਼ਸਲ ਉਗਾਉਣ ਅਤੇ ਬਾਜ਼ਾਰ ਤੱਕ ਲੈ ਕੇ ਆਉਣ ਲਈ 25 ਹਜ਼ਾਰ ਤੋਂ ਵੀ ਵੱਧ ਖ਼ਰਚ ਕੀਤਾ ਹੈ। ਪਰ ਉਸ ਨੂੰ ਪਿਆਜ਼ ਦੀ ਕਿਮਤ ਸਿਰਫ਼ 8 ਰ: ਮਿਲੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment