ਢੀਂਡਸਾ ਦੇ ਅਸਤੀਫੇ ਤੋਂ ਬਾਅਦ ਬੈਂਸ ਨੇ ਕਰਤਾ ਵੱਡਾ ਐਲਾਨ1 ਸਿਆਸੀ ਹਲਚਲ ਹੋਈ ਤੇਜ਼

TeamGlobalPunjab
2 Min Read

ਲੁਧਿਆਣਾ : ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਨੇ ਸਿਆਸਤ ਗਰਮਾਈ ਹੋਈ ਹੈ। ਸਿਆਸਤ ਦਾ ਇਹ ਕੁੰਭ ਉਸ ਵੇਲੇ ਹੋਰ ਤੇਜੀ ਨਾਲ ਭਖ ਉਠਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ  ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਇਸ ਤੋਂ ਬਾਅਦ ਅਕਾਲੀ ਆਗੂ ਦੇ ਇਸ ਫੈਸਲੇ ‘ਤੇ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰ ਮੁੱਦੇ ‘ਤੇ ਬੇਬਾਕੀ ਨਾਲ ਬੋਲਣ ਵਾਲੇ ਸਿਮਰਜੀਤ ਸਿੰਘ ਬੈਂਸ ਨੇ ਵੀ ਇਸ ਮਸਲੇ ‘ਤੇ ਵੱਡਾ ਬਿਆਨ ਦਿੱਤਾ ਹੈ। ਬੈਂਸ ਦਾ ਦਾਅਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂ ਪਾਰਟੀ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਹੋਰਨਾਂ ਪਾਰਟੀ (ਸ਼੍ਰੋ:ਅ:ਦ:) ਆਗੂਆਂ ਨੂੰ ਵੀ ਸਲਾਹ ਦਿੰਦਿਆਂ ਕਿਹਾ ਕਿ ਦੂਜੇ ਅਕਾਲੀ ਨੇਤਾਵਾਂ ਨੂੰ ਵੀ ਵੱਡੇ ਢੀਂਡਸਾ ਦੇ ਰਾਹ ‘ਤੇ ਚੱਲਣਾ ਚਾਹੀਦਾ ਹੈ। ਬੈਂਸ ਅਨੁਸਾਰ ਆਉਂਦੀ 24 ਤਾਰੀਖ ਨੂੰ ਸੁਖਬੀਰ ਸੈਨਾ ਦਾ ਖਾਤਮਾ ਹੋ ਜਾਵੇਗਾ।

ਸਿਮਰਜੀਤ ਸਿੰਘ ਬੈਂਸ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਪਾਰਟੀ ਵਿੱਚੋਂ ਅਸਤੀਫੇ ਦੇ ਕੇ ਕੋਈ ਨਵਾਂ ਚੰਗਾ ਅਕਾਲੀ ਦਲ ਬਣਾਉਣਾ ਚਾਹੀਦਾ ਹੈ ਜਿਹੜਾ ਆਪਣੇ ਪਿੱਤਰੀ ਉਸ ਅਕਾਲੀ ਦਲ ਵਰਗਾ ਹੋਵੇ ਜਿਨ੍ਹਾਂ ਨੇ ਦੇਸ਼ ਅਜ਼ਾਦ ਕਰਵਾਉਣ ਲਈ ਕੰਮ ਕੀਤਾ, ਜਿਨ੍ਹਾਂ ਨੇ ਮਸੰਦਾਂ ਤੋਂ ਗੁਰਦੁਆਰਾ ਸਾਹਿਬ ਅਜ਼ਾਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਬਣਾਈ ਉਸ ਜਿਹਾ ਅਕਾਲੀ ਦਲ ਬਣਾਉਣਾ ਚਾਹੀਦਾ ਹੈ।

ਬੈਂਸ ਨੇ ਬੋਲਦਿਆਂ ਜਿੱਥੇ ਢੀਂਡਸਾ ਤੋਂ ਬਾਅਦ ਦੂਜੇ ਅਕਾਲੀ ਨੇਤਾਵਾਂ ਨੂੰ ਅਸਤੀਫੇ ਦੇਣ ਦੀਆਂ ਸਲਾਹਾਂ ਦਿੱਤੀਆਂ ਉੱਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮਿਲੇ ਹੋਣ ਦੇ ਦੋਸ਼ ਵੀ ਲਾਏ। ਇਸ ਸਬੰਧੀ ਬੈਂਸ ਨੇ ਕੇਵਲ ਦੋਸ਼ ਹੀ ਨਹੀਂ ਲਾਏ ਬਲਕਿ ਸਬੂਤਾਂ ਸਮੇਤ ਖੁਲਾਸੇ ਕਰਨ ਦਾ ਦਾਅਵਾ ਵੀ ਕੀਤਾ।

Share this Article
Leave a comment