ਸਿੱਖ ਯੂਥ ਆਫ ਨਿਊਯਾਰਕ ਵੱਲੋਂ ਕਰਵਾਏ ਗਏ ਸਮਾਗਮ, ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਗਿਆ ਯਾਦ

Global Team
2 Min Read

ਨਿਊਯਾਰਕ (ਗਿੱਲ ਪ੍ਰਦੀਪ): ਸਿੱਖ ਯੂਥ ਆਫ ਨਿਊਯਾਰਕ ਵੱਲੋਂ ਪਿਛਲੇ ਦਿਨੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਸਮਾਗਮ ਉਲੀਕਿਆ ਗਿਆ, ਜਿਸ ‘ਚ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆ ਅਤੇ ਇਸ ਨਾਲ ਸਬੰਧਤ ਢਾਡੀ ਵਾਰਾਂ ਅਤੇ ਕੀਰਤਨ ਕੀਤਾ ਗਿਆ।

 

ਪੋਹ ਮਹੀਨੇ ਵਿੱਚ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਾਇਆਂ ਜਾਂਦਾ ਹੈ।

ਅਜਿਹਾ ਹੀ ਇੱਕ ਉਪਰਾਲਾ ਸਿੱਖ ਯੂਥ ਆਫ ਨਿਊਯਾਰਕ ਸੰਸਥਾ ਵੱਲੋਂ ਕੀਤਾ ਗਿਆ, ਜੋ ਸਿੱਖ ਕਮਿਊਨਿਟੀ ਦੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਮਿਲ ਕੇ ਬਣਾਈ ਗਈ ਸੰਸਥਾ ਹੈ। ਇਸ ਸਮਾਗਮ ਵਿੱਚ ਬੱਚਿਆਂ ਦੁਆਰਾ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ।

ਸਿਮਰਜੀਤ ਗਿਲਜੀਆਂ ਵੱਲੋਂ ਇਨ੍ਹਾਂ ਸ਼ਹਾਦਤਾਂ ਬਾਰੇ ਅਤੇ ਸਿੱਖ ਕਮਿਊਨਿਟੀ ਦੀਆਂ ਅਗਲੀਆਂ ਪੀੜ੍ਹੀਆਂ ‘ਚ ਆ ਰਹੀ ਇਤਿਹਾਸ ਦੀ ਘਾਟ ਬਾਰੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਹ ਸਮਗਾਮ ਬੱਚਿਆਂ ਵੱਲੋਂ ਹੀ ਆਰਗੇਨਾਈਜ਼ ਕੀਤਾ ਗਿਆ ਸੀ, ਜਿੱਥੇ ਬੱਚਿਆਂ ਵੱਲੋਂ ਢਾਡੀ ਵਾਰਾਂ ਅਤੇ ਕੀਰਤਨ ਰਾਹੀਂ ਸਾਹਿਬਜ਼ਾਦਿਆਂ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ।


ਇਸ ਮੌਕੇ ਕੌਂਸਲ ਮੈਂਬਰ ਲਿੰਡਾ ਲੀ ਵੀ ਪਹੁੰਚੇ, ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ, ਇਸ ਇਤਿਹਾਸ ਨੂੰ ਅਗਲੀਆਂ ਪੀੜੀਆਂ ਤੱਕ ਪਹੁੰਚਾਉਣ ਦੀ ਗੱਲ ਆਖੀ ਅਤੇ ਨਾਲ ਹੀ ਕੋਵਿਡ ਸਮੇਂ ਦਿੱਤੀਆਂ ਸੇਵਾਵਾਂ ਲਈ ਸਿੱਖ ਧਰਮ ਦਾ ਧੰਨਵਾਦ ਕੀਤਾ।

ਇਹ ਸਮਾਗਮ ਐਲੀ ਪਾਉਂਡ ਪਾਰਕ ਨਿਊਯਾਰਕ ‘ਚ ਕਰਵਾਇਆ ਗਿਆ, ਜੋ ਕਿ ਬਹੁਤ ਹੀ ਵਧੀਆ ਢੰਗ ਨਾਲ ਆਰਗੇਨਾਈਜ਼ ਕੀਤਾ ਗਿਆ ਸੀ। ਇਸ ਮੌਕੇ ਪੇਟਿੰਗ ਦੇ ਕੰਪੀਟੀਸ਼ਨ, ਸਿੱਖ ਧਰਮ ਨਾਲ ਜੁੜੀਆਂ ਗੇਮਾਂ ਅਤੇ ਗੱਤਕੇ ਦੇ ਜੌਹਰ ਵੀ ਬੱਚਿਆਂ ਵੱਲੋਂ ਦਿਖਾਏ ਗਏ। ਬੱਚਿਆਂ ਦੁਆਰਾ ਪੋਇਮਾਂ ਰਾਹੀਂ ਵੀ ਸਾਹਿਬਜਾਦਿਆਂ ਨੂੰ ਯਾਦ ਕੀਤਾ ਗਿਆ। ਦੱਸ ਦਈਏ ਕਿ ਸਿੱਖ ਯੂਥ ਆਫ ਨਿਊਯਾਰਕ ਕੋਲ ਲਗਭਗ 70 ਵਲੰਟੀਅਰਾਂ ਦੀ ਟੀਮ ਹੈ, ਜਿਨ੍ਹਾਂ ਵੱਲੋਂ ਇਹ ਸ਼ਾਨਦਾਰ ਉਪਰਾਲਾ ਕੀਤਾ ਗਿਆ ਅਤੇ ਇਹ ਈਵੈਂਟ ਬਹੁਤ ਹੀ ਸਫਲਤਾਪੂਰਵਕ ਹੋ ਨਿਬੜਿਆ, ਜਿਸ ਦੀ ਚਹੁੰ ਪਾਸਿਓ ਸ਼ਲਾਘਾ ਹੋ ਰਹੀ ਹੈ।

 

Share This Article
Leave a Comment