ਇਟਲੀ ਵਿਖੇ ਇੱਕ ਦਿਨ ‘ਚ ਹੋਈਆਂ 743 ਮੌਤਾਂ, ਦੁਨੀਆਭਰ ‘ਚ ਮਰਨ ਵਾਲਿਆਂ ਦਾ ਅੰਕੜਾ 17,000 ਪਾਰ

TeamGlobalPunjab
1 Min Read

ਰੋਮ: ਇਟਲੀ ਵਿੱਚ ਮੌਤਾਂ ਦੀ ਗਿਣਤੀ ਦੋ ਦਿਨ ਬਾਅਦ ਮੰਗਲਵਾਰ ਨੂੰ ਅਚਾਨਕ ਵੱਧ ਗਈ। ਖਤਰਨਾਕ ਕੋਰੋਨਾ ਵਾਇਰਸ ਦੇ ਚਲਦੇ ਇੱਥੇ ਇੱਕ ਦਿਨ ਵਿੱਚ ਹੋਰ 743 ਦੀ ਜਾਨ ਚਲੇ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 6,820 ‘ਤੇ ਪਹੁੰਚ ਗਈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰੀਜ਼ਾਂ ਦੀ ਗਿਣਤੀ 10 ਗੁਣਾ ਜ਼ਿਆਦਾ ਹੋ ਸਕਦੀ ਹੈ।

ਬ੍ਰਿਟੇਨ ਵਿੱਚ ਵੀ ਇੱਕ ਦਿਨ ਵਿੱਚ 87 ਲੋਕਾਂ ਦੀ ਮੌਤ ਹੋ ਗਈ ਜੋ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਉੱਥੇ ਹੀ ਮਰਨ ਵਾਲਿਆਂ ਦਾ ਅੰਕੜਾ 422 ਪਹੁੰਚ ਗਿਆ ਹੈ। ਦੁਨੀਆਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 17,225 ਹੋ ਗਈ ਹੈ ਜਦੋਕਿ, 3,95,500 ਲੋਕ ਲਪੇਟ ‘ਚ ਆਏ ਹਨ।

ਇਟਲੀ ਵਿੱਚ ਤੇਜੀ ਨਾਲ ਵਧਿਆ ਵਾਇਰਸ

ਇਟਲੀ ਵਿੱਚ ਮਰੀਜ਼ਾਂ ਦੀ ਗਿਣਤੀ ਪੰਜ ਹਜਾਰ ਦੇ ਲਗਭਗ ਵਧ ਗਈ ਹੈ। ਮਰੀਜ਼ਾਂ ਦੀ ਗਿਣਤੀ ਸੋਮਵਾਰ ਦੇ 63,927 ਦੇ ਮੁਕਾਬਲੇ ਮੰਗਲਵਾਰ ਨੂੰ 69,176 ਹੋ ਗਈ। ਇਸ ਦੇ ਪਿੱਛੇ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਟੈਸਟ ਸਿਰਫ ਉਨ੍ਹਾਂ ਲੋਕਾਂ ਦਾ ਕੀਤਾ ਜਾ ਰਿਹਾ ਹੈ ਜੋ ਕਿਸੇ ਨਾਂ ਕਿਸੇ ਵਜ੍ਹਾ ਕਾਰਨ ਹਸਪਤਾਲ ਪਹੁੰਚ ਰਹੇ ਹਨ। ਹਾਲਾਂਕਿ ਲੱਖਾਂ ਅਜਿਹੇ ਵਿਅਕਤੀ ਹੋ ਸਕਦੇ ਹਨ ਜੋ ਇਸਦੀ ਲਪੇਟ ਚ ਹੋਣ ਪਰ ਉਨ੍ਹਾਂ ਦਾ ਟੈਸਟ ਨਹੀਂ ਕੀਤਾ ਗਿਆ ਹੈ।

- Advertisement -

Share this Article
Leave a comment