19 ਸਾਲਾ ਲੜਕੀ ਨਾਲ ਛੇੜ-ਛਾੜ ਕਰਨ ਦੇ ਮਾਮਲੇ ‘ਚ 38 ਸਾਲਾ ਪੰਜਾਬੀ ਗ੍ਰਿਫਤਾਰ

TeamGlobalPunjab
2 Min Read

ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਾਸੀ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਛਾਣ 38 ਸਾਲਾ ਪਰਮਜੀਤ ਧਨੇਸਰ ਵਜੋਂ ਕੀਤੀ ਗਈ ਹੈ, ਜਾਣਕਾਰੀ ਮੁਤਾਬਕ ਨੌਜਵਾਨ ਨੂੰ ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ਾਂ ਹੇਂਠ ਗ੍ਰਿਫਤਾਰ ਕੀਤਾ ਗਿਆ ਹੈ।

ਪਰਮਜੀਤ ਵੱਲੋਂ ਮਿਸੀਸਾਗਾ ਵਿੱਚ ਬੀਤੇ ਸਾਲ 26 ਨਵੰਬਰ ਨੂੰ ਰਾਤ 1 ਵਜੇ ਸੜਕ ‘ਤੇ ਜਾ ਰਹੀ ਇੱਕ 19 ਸਾਲਾ ਲੜਕੀ ਦਾ ਸੀਡਾਨ ਗੱਡੀ ‘ਚ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਨਾਲ ਚੱਲਣ ਲਈ ਕਿਹਾ। ਲੜਕੀ ਵਲੋਂ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਪਰਮਜੀਤ ਨੇ ਫਿਰ ਵੀ ਉਸ ਦੇ ਘਰ ਤੱਕ ਲੜਕੀ ਦਾ ਪਿੱਛਾ ਕੀਤਾ ਅਤੇ ਉਸ ਦੇ ਘਰ ਦੇ ਬਾਹਰ ਹਥਿਆਰ ਨਾਲ ਉਸ ਨੂੰ ਡਰਾਇਆ ਧਮਕਾਇਆ। ਇਸ ਤੋਂ ਬਾਅਦ ਪਰਮਜੀਤ ਹੋਰ ਵਾਹਨਾਂ ਨੂੰ ਆਉਂਦੇ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਪੁਲਿਸ ਵਲੋਂ ਪਰਮਜੀਤ ਸਿੰਘ ਖਿਲਾਫ ਔਰਤ ਦਾ ਪਿੱਛਾ ਕਰਨ ਅਤੇ ਹਥਿਆਰ ਲੈ ਕੇ ਉਸ ਦੇ ਘਰ ਅੰਦਰ ਦਾਖ਼ਲ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਬੀਤੇ ਦਿਨੀਂ ਓਨਟਾਰੀਓ ‘ਚ ਪੇਸ਼ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ 26 ਨਵੰਬਰ ਨੂੰ ਵਾਪਰੀ ਘਟਨਾ ਸਬੰਧੀ ਇਹ ਕਾਰਵਾਈ ਕੀਤੀ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment