21 ਦਿਨਾਂ ਤੋਂ ਦੁਬਈ ਹਵਾਈ ਅੱਡੇ ‘ਤੇ ਫਸੇ 19 ਭਾਰਤੀ ਵਤਨ ਪਰਤਣ ਨੂੰ ਕਾਹਲੇ

TeamGlobalPunjab
2 Min Read

ਦੁਬਈ: ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਵਿੱਚ ਦੇਸ਼ ਵਿੱਚ ਲਾਕਡਾਉਨ ਜਾਰੀ ਹੈ ਅਤੇ ਹਰ ਤਰ੍ਹਾਂ ਦੀ ਕੌਮਾਂਤਰੀ ਉਡਾਣਾਂ ‘ਤੇ ਵੀ ਰੋਕ ਲਗਾਈ ਹੋਈ ਹੈ। ਇਸ ਦੌਰਾਨ ਬੀਤੇ 21 ਦਿਨਾਂ ਤੋਂ 19 ਭਾਰਤੀ ਦੁਬਈ ਏਅਰਪੋਰਟ ‘ਤੇ ਫਸੇ ਹੋਏ ਹਨ। ਫਲਾਈਟਸ ਬੰਦ ਹੋਣ ਦੇ ਚਲਦੇ ਉਹ ਨਾਂ ਤਾਂ ਭਾਰਤ ਆ ਸਕਦੇ ਹਨ ਅਤੇ UAE ਵਿੱਚ ਹਰ ਤਰ੍ਹਾਂ ਦੇ ਵੀਜ਼ਾ ਰੱਦ ਹੋਣ ਤੋਂ ਬਾਅਦ ਏਅਰਪੋਰਟ ਤੋਂ ਬਹਾਰ ਵੀ ਨਹੀਂ ਨਿਕਲ ਸਕਦੇ ਹਨ। ਇਨ੍ਹਾਂ ‘ਚੋਂ ਕੁੱਝ ਲੋਕ ਉਹ ਵੀ ਹਨ ਜੋ ਯਾਤਰਾ ਵਿੱਚ ਸਨ ਅਤੇ ਦੁਬਈ ਤੋਂ ਭਾਰਤ ਆਉਣ ਦੌਰਾਨ ਉਥੇ ਹੀ ਫਸੇ ਰਹਿ ਗਏ।

ਗਲਫ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਿਛਲੇ 3 ਹਫ਼ਤਿਆਂ ਤੋਂ 19 ਭਾਰਤੀ ਫਸੇ ਹੋਏ ਹਨ। ਇਨ੍ਹਾਂ ਸਭ ਦਾ ਕੋਰੋਨਾ ਟੈਸਟ ਕਰਾਇਆ ਜਾ ਚੁੱਕਿਆ ਹੈ ਅਤੇ ਇਹ ਸਾਰੇ ਨੈਗੇਟਿਵ ਵੀ ਹਨ। ਹਾਲਾਂਕਿ ਇਨ੍ਹਾਂ ਨੂੰ ਵਾਪਸ ਲੈ ਕੇ ਆਉਣ ਵਾਰੇ ਭਰੀ ਵੱਲੋਂ ਹਾਲੇ ਤੱਕ ਕੋਈ ਸਕਾਰਾਤਮਕ ਪ੍ਰਤੀਕਿਰਆ ਨਹੀਂ ਆਈ ਹੈ। ਇਹ ਸਭ ਕਈ ਦਿਨਾਂ ਤੋਂ ਏਅਰਪੋਰਟ ਦੀਆਂ ਬੈਂਚਾਂ ਤੇ ਹੀ ਸੋ ਰਹੇ ਸਨ ਪਰ ਕੋਰੋਨਾ ਨੈਗੇਟਿਵ ਪਾਏ ਜਾਣ ਤੋਂ ਬਾਅਦ ਇਨ੍ਹਾਂ ਨੂੰ ਏਅਰਪੋਰਟ ਦੇ ਹੋਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

ਉੱਥੇ ਹੀ UAE ਨੇ ਸੋਮਵਾਰ ਨੂੰ ਇੱਕ ਚਿਤਾਵਨੀ ਜਾਰੀ ਕਰ ਕਿਹਾ ਹੈ ਕਿ ਜਿਹੜੇ ਦੇਸ਼ ਇਥੇ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਨਹੀਂ ਬੁਲਾਉਣਗੇ ਉਨ੍ਹਾਂ ਦੇਸ਼ਾਂ ‘ਤੇ ਕਈ ਪਾਬੰਧੀਆਂ ਲਗਾਈਆਂ ਜਾ ਸਕਦੀਆਂ ਹਨ। ਅਜਿਹੇ ਦੇਸ਼ਾਂ ਦੇ ਨਾਲ UAE ਆਪਣੇ ਸਹਿਯੋਗ ਅਤੇ ਮਿਹਨਤ ਸਬੰਧਾਂ ਵਿੱਚ ਵੱਡੇ ਬਦਲਾਅ ਲਿਆਉਣ ਦੀ ਤਿਆਰੀ ਵਿੱਚ ਹੈ, ਇੱਥੇ ਦੇ ਨਾਗਰਿਕਾਂ ਨੂੰ ਵਰਕ ਵੀਜ਼ਾ ਦੇਣ ‘ਤੇ ਵੀ ਰੋਕ ਲਗਾਈ ਜਾ ਸਕਦੀ ਹੈ। UAE ਵਿੱਚ ਫਿਲਹਾਲ ਸਭ ਤੋਂ ਜ਼ਿਆਦਾ ਭਾਰਤੀ ਪਰਵਾਸੀ ਰਹਿੰਦੇ ਹਨ। ਦੱਸ ਦਿਓ ਕਿ ਯੂਏਈ ਵਿੱਚ ਲਗਭਗ 33 ਲੱਖ ਭਾਰਤੀ ਪਰਵਾਸੀ ਰਹਿੰਦੇ ਹਨ ਜੋ ਇਸ ਦੇਸ਼ ਦੀ ਆਬਾਦੀ ਦਾ ਲਗਭੱਗ 30 ਫ਼ੀਸਦੀ ਹੈ।

Share this Article
Leave a comment