ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਨੇ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਕੀਤਾ ਅਯੋਜਨ

TeamGlobalPunjab
1 Min Read

ਉਨਟਾਰੀੳ: ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਇੱਕ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਅਯੋਜਨ ਕੀਤਾ ਗਿਆ ।

ਸਰਕਾਰ ਦੀਆਂ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਰੈਂਪਟਨ ਸੌਕਰ ਸੈਂਟਰ ‘ਚ ਇੱਕ ਇੱਕਤਰਤਾ ਕੀਤੀ ਗਈ ਜਿਸ ਵਿੱਚ MPP ਸੋਨੀਆਂ ਸਿੱਧੂ , ਮੇਅਰ ਪੈਟਰਿਕ ਬਰਾਊਨ , ਸਿਟੀ ਕੌਂਸਲਰ ਹਰਕੀਰਤ ਸਿੰਘ ਤੇ ਗੁਰਪ੍ਰੀਤ ਢਿਲੋਂ ਤੋਂ ਇਲਾਵਾ ਅਨੇਕਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ । ਇਸ ਰਾਈਡ ਵਿੱਚ ਹੋਰਨਾ ਮੋਟਰ-ਸਾਈਕਲ ਕਲੱਬਾਂ ਨੇ ਵੀ ਹਿੱਸਾ ਲਿਆ ਤੇ 80 ਦੇ ਕਰੀਬ ਮੋਟਰ-ਸਾਈਕਲ ਰਾਈਡਰਾਂ ਨੇ ਬਰੈਂਪਟਨ ਸੌਕਰ ਸੈਂਟਰ ਤੋ ਬੈਂਨਟਿੰਗ ਹਾਊਸ ਲੰਡਨ ਤੱਕ 200 ਕਿੱਲੋਮੀਟਰ ਦਾ ਸਫਰ ਤੈਅ ਕਰਕੇ ਇੱਕ ਲੱਖ ਤੇਰਾਂ ਹਜ਼ਾਰ ਦਾ ਚੈੱਕ ਡਾਇਬੀਟੀਜ ਕੈਨੇਡਾ ਦੇ ਨੁਮਾਇੰਦਿਆਂ ਨੂੰ ਸੌਪਿਆ ।

- Advertisement -

ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਫੰਡਰਾਈਜਿੰਗ ਰਾਈਡ ਨੂੰ ਪੂਰੇ ਕੈਨੇਡਾ ਵਿੱਚ ਪਹਿਲੀ ਵਾਰੀ ਸਿੱਖ ਮੋਟਰ-ਸਾਈਕਲ ਕਲੱਬ ਵੱਲੋਂ ਹੋਸਟ ਕੀਤਾ ਗਿਆ । ਇਸ ਦੌਰਾਨ ਕਲੱਬ ਦੇ ਨੁਮਾਇੰਦਿਆਂ ਵੱਲੋਂ ਕੈਨੇਡਾ ਦੀਆ ਕੁਝ ਸਟੇਟਾਂ ਵਿੱਚ ਹੈਲਮਟ ਇਗਜੈਂਪਸਨ ਦੀ ਅਪੀਲ ਵੀ ਕੀਤੀ ਗਈ ।

Share this Article
Leave a comment