ਪਾਕਿਸਤਾਨ ‘ਚ ਨਹੀਂ ਰੁਕ ਰਹੇ ਘੱਟ ਗਿਣਤੀਆਂ ‘ਤੇ ਅੱਤਿਆਚਾਰ, ਵੱਡੇ ਸਿੱਖ ਆਗੂ ਨੇ ਛੱਡਿਆ ਦੇਸ਼

TeamGlobalPunjab
2 Min Read

ਲਾਹੌਰ : ਪਾਕਿਸਤਾਨ ‘ਚ ਘੱਟ ਗਿਣਤੀਆਂ ਦੀ ਸਥਿਤੀ ਇਹੋ ਜਿਹੀ ਬਣ ਗਈ ਹੈ ਕਿ ਇੱਥੇ ਆਮ ਲੋਕ ਤਾਂ ਕੀ ਵੱਡੇ ਨੇਤਾਵਾਂ ਦਾ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਜਿਸ ਦੇ ਚੱਲਦਿਆਂ ਪਾਕਿਸਤਾਨ ਦੇ  ਗੱਦਾਵਰ ਸਿੱਖ ਨੇਤਾ ਰਾਧੇਸ਼ ਸਿੰਘ ਉਰਫ ਟੋਨੀ ਭਾਈ ਨੇ ਪਰਿਵਾਰ ਸਮੇਤ ਦੇਸ਼ ਛੱਡਣਾ ਦਾ ਫੈਸਲਾ ਲਿਆ ਹੈ।

- Advertisement -

ਦੱਸ ਦਈਏ ਕਿ ਰਾਧੇਸ਼ ਨੂੰ ਪਾਕਿਸਤਾਨ ‘ਚ ਸਿੱਖਾਂ ਦਾ ਸਭ ਤੋਂ ਮਜ਼ਬੂਤ ਨੇਤਾ ਮੰਨਿਆ ਜਾਂਦਾ ਹੈ। 2018 ‘ਚ ਉਨ੍ਹਾਂ ਨੇ ਪੇਸ਼ਾਵਰ ਤੋਂ ਆਮ ਚੋਣਾਂ ‘ਚ ਹਿੱਸਾ ਲਿਆ ਸੀ। ਉਸ ਸਮੇਂ ਤੋਂ ਬਾਅਦ ਹੀ ਰਾਧੇਸ਼ ਸਿੰਘ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਧਮਕੀਆਂ ਤੋਂ ਤੰਗ ਆ ਕੇ ਪਹਿਲਾਂ ਉਨ੍ਹਾਂ ਨੇ ਆਪਣਾ ਟਵੀਟਰ ਅਕਾਊਂਟ ਬੰਦ ਕੀਤਾ, ਫਿਰ ਪੇਸ਼ਾਵਰ ਛੱਡ ਕੇ ਲਾਹੌਰ ਰਹਿਣ ਲੱਗੇ। ਉਨ੍ਹਾਂ ਨੇ ਲਾਹੌਰ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ, ਪਰ ਪੁਲਿਸ ਵੱਲੋਂ ਕੋਈ ਸਹਿਯੋਗ ਨਾ ਮਿਲਣ ‘ਤੇ ਉਨ੍ਹਾਂ ਨੇ ਆਖਿਰਕਾਰ ਦੇਸ਼ ਛੱਡਣ ਦਾ ਫੈਸਲਾ ਲਿਆ।

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਹਾਲ ਹੀ ‘ਚ ਸਿੱਖ ਲੜਕੀਆਂ ਦੇ ਅਗਵਾ ਦੀਆਂ ਘਟਨਾਵਾਂ ਤੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਪਾਕਿਸਤਾਨ ਚਾਰੇ ਪਾਸੇ ਤੋਂ ਘਿਰਿਆ ਹੋਇਆ ਹੈ।

- Advertisement -

ਅਕਾਲੀ ਦਲ ਦੇ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਇਸ ਮਾਮਲੇ ‘ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਦਦ ਲਈ ਬੇਨਤੀ ਕੀਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਇਹ ਘਟਨਾ ਦੁਨੀਆ ਭਰ ਦੇ ਸਿੱਖਾਂ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ‘ਚ ਰਹਿੰਦੇ ਸਿੱਖ ਭਰਾਵਾਂ ਨਾਲ ਹਮੇਸ਼ਾ ਖੜ੍ਹੇ ਹਨ। ਮਨਜਿੰਦਰ ਸਿਰਸਾ ਨੇ ਇਸ ਮਾਮਲੇ ‘ਚ ਇੱਕ ਵੀਡੀਓ ਵੀ ਜਾਰੀ ਕੀਤੀ ਹੈ।

Share this Article
Leave a comment