CM ਬਣਨ ਮਗਰੋਂ ਭਗਵੰਤ ਮਾਨ ਦਾ ਪਹਿਲਾ ਟਵੀਟ

TeamGlobalPunjab
2 Min Read

ਚੰਡੀਗੜ੍ਹ : ਭਗਵੰਤ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।ਭਗਵੰਤ ਮਾਨ (ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।ਇਸ ਸਮਾਗਮ ਵਿੱਚ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਸਣੇ ਦਿੱਲੀ ਆਪ ਦੇ ਤਮਾਮ ਨੇਤਾ ਸ਼ਾਮਿਲ ਹੋਏ।

CM ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਲਿਖਿਆ- ਪੰਜਾਬ ਦੀ ਖ਼ੁਸ਼ਹਾਲੀ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਚੁੱਕੀ ਗਈ ਬਦਲਾਅ ਦੀ ਇਹ ਸਹੁੰ ਪੰਜਾਬ ਨੂੰ ਹੱਸਦਾ-ਖੇਡਦਾ ਰੰਗਲਾ ਪੰਜਾਬ ਬਣਾਏਗੀ। ਸਿੱਖਿਆ, ਵਪਾਰ ਤੇ ਕਿਸਾਨੀ ਨੂੰ ਸਿਖ਼ਰਾਂ ‘ਤੇ ਪਹੁੰਚਾਏਗੀ। ਰੁਜ਼ਗਾਰ ਦੇ ਨਵੇਂ ਰਸਤੇ ਖੋਲ੍ਹ ਨੌਜਵਾਨਾਂ ਚ ਨਵੀਂ ਉਮੀਦ ਜਗਾਏਗੀ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ, ਸਿਰਜੇਗੀ ਸੁਨਿਹਰਾ ਤੇ ਰੰਗਲਾ ਪੰਜਾਬ।

ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਨੇ ਜਿਹੜੀ ਅਜ਼ਾਦੀ ਦੇ ਸੁਪਨੇ ਲਏ ਸਨ ਅਸੀਂ ਉਹ ਸਾਰੇ ਸੁਪਨੇ ਪੂਰੇ ਕਰਾਂਗੇ। ਆਮ ਆਦਮੀ ਪਾਰਟੀ ਉਨ੍ਹਾਂ ਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇਹ ਪਿੰਡ ਮੇਰੇ ਲਈ ਨਵਾਂ ਨਹੀਂ ਹੈ। ਆਪ ਦੀ ਹੂੰਝਾਫੇਰ ਜਿੱਤ ‘ਤੇ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਵਿੱਚ ਆਪ ਦਾ ਜਨਤਾ ਨੇ ਬਹੁਤ ਸਾਥ ਦਿੱਤਾ ਹੈ। ਸਾਨੂ ਜਨਤਾ ਦਾ ਕਰਜ਼ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment