ਵਿਸਲਰ: ਜ਼ਿਲਾ ਜਲੰਧਰ ਦੇ ਨਕੋਦਰ ਤੋਂ ਜਸ਼ਨਜੀਤ ਸਿੰਘ ਸੰਘਾ ਨੇ ਕੈਨੇਡਾ ਦੇ ਸ਼ਹਿਰ ਵਿਸਲਰ ‘ਚ ਅਨਜਾਣ ਵਿਅਕਤੀ ਦੀ ਜਾਨ ਬਚਾਈ ਸੀ ਜਿਸ ਕਾਰਨ ਉਸ ਨੂੰ ਪੁਲਿਸ ਵਲੋਂ ਸਨਮਾਨਿਤ ਕੀਤਾ ਗਿਆ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ ਤੇ ਉਹ 2011 ਤੋਂ ਟੈਕਸੀ ਚਲਾ ਰਿਹਾ ਹੈ।
ਇਹ ਘਟਨਾ 11 ਫਰਵਰੀ, 2019 ਦੀ ਹੈ ਜਸ਼ਨਜੀਤ ਸਿੰਘ ਸੰਘਾ ਉਸ ਵੇਲੇ ਵਿਸਲਰ ਵਿਖੇ ਟੈਕਸੀ ਚਲਾ ਰਿਹਾ ਸੀ। ਉਸ ਨੇ ਦੇਖਿਆ ਕਿ ਵਿਸਲਰ ਵਿਲੇਜ ਨੇੜੇ ਹੋਈ ਲੜਾਈ ‘ਚ 3 ਵਿਅਕਤੀ ਜ਼ਖਮੀ ਹੋ ਗਏ, ਇਨ੍ਹਾਂ ‘ਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਸੀ।
ਜਸ਼ਨਜੀਤ ਸਿੰਘ ਸੰਘਾ ਨੇ ਉਸੇ ਸਮੇਂ ਹੀ ਆਪਣੀ ਦਸਤਾਰ ਉਤਾਰ ਕੇ ਉਸ ਦੇ ਜ਼ਖਮਾਂ ‘ਤੇ ਲਪੇਟ ਦਿੱਤੀ ਤਾਂ ਕਿ ਉਸ ਦਾ ਖੂਨ ਵਹਿਣੋ ਬੰਦ ਹੋ ਜਾਵੇ ਤੇ ਤੁਰੰਤ ਉਸ ਨੂੰ ਆਪਣੀ ਟੈਕਸੀ ‘ਚ ਪਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾ ਲਈ।
ਵਿਸਲਰ ਆਰ. ਸੀ. ਐਮ. ਪੀ. ਨੇ ਉਸ ਨੂੰ ਸਨਮਾਨਿਤ ਕੀਤਾ ਤਾਂ ਜਸ਼ਨਜੀਤ ਨੇ ਇੰਨਾ ਹੀ ਕਿਹਾ, “ਕਿਸੇ ਦੀ ਸਹਾਇਤਾ ਕਰਨ ਵਾਲਾ ਇਨਸਾਨ ਬਣ ਕੇ ਖੁਸ਼ੀ ਹੋਈ।”
ਇੱਥੇ ਦੱਸ ਦੇਈਏ ਕਿ ਜਸ਼ਨਜੀਤ ਦੇ ਪਿਤਾ ਜੀ ਸ. ਜਗਤਾਰ ਸਿੰਘ ਸੰਘਾ ਨਕੋਦਰ ਦੇ ਗੁਰੂ ਨਾਨਕ ਕਾਲਜ ‘ਚ ਪੰਜਾਬੀ ਪੜ੍ਹਾਉਂਦੇ ਹਨ ਜਦਕਿ ਉਨਾਂ ਦੇ ਮਾਤਾ ਜੀ ਸਰਦਾਰਨੀ ਸੁਖਵਿੰਦਰ ਕੌਰ ਸੰਘਾ ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਹਨ।