ਦਿੱਲੀ ਦੇ ਇਸ ਰੈਟੋਰੈਂਟ ਨੇ ਸਿੱਖ ਵਿਅਕਤੀ ਨੂੰ ਕੇਸਾਂ ਤੇ ਪਹਿਰਾਵੇ ਕਾਰਨ ਅੰਦਰ ਜਾਣ ਤੋਂ ਰੋਕਿਆ

TeamGlobalPunjab
2 Min Read

ਦਿੱਲੀ ਦੇ ਇੱਕ ਸਿੱਖ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਦਿੱਲੀ ਦੇ ‘ਵੀ ਕੁਤਬ’ ਰੈਟੋਰੈਂਟ ‘ਚ ਉਸ ਦੇ ਧਰਮ ਅਤੇ ਪਹਿਰਾਵੇ ਕਾਰਨ ਅੰਦਰ ਦਾਖਲ ਨਹੀਂ  ਹੋਣ ਦਿੱਤਾ। ਪਰਮ ਸਾਹਿਬ ਨੇ ਇੰਸਟਾਗਰਾਮ ‘ਤੇ ਰੈਸਟੋਰੈਂਟ ਦੇ ਕਰਮਚਾਰੀਆਂ ‘ਤੇ ਆਪਣੇ ਤੇ ਉਨ੍ਹਾਂ ਦੇ ਦੋਸਤਾਂ ਨਾਲ ਸ਼ਨੀਵਾਰ ਰਾਤ ਮਾੜਾ ਵਤੀਰਾ ਕਰਨ ਦੇ ਦੋਸ਼ ਲਗਾਏ।

ਉਨ੍ਹਾਂ ਨੇ ਇੰਸਟਾਗਰਾਮ ‘ਤੇ ਇੱਕ ਪੋਸਟ ਵਿੱਚ ਲਿਖਿਆ: “ਅੱਜ ਦੇਰ ਸ਼ਾਮ ਮੈਨੂੰ ਤੇ ਮੇਰੇ ਦੋਸਤਾਂ ਨੂੰ ‘ਵੀ ਕੁਤਬ’ ਰੈਟੋਰੈਂਟ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਮੈਂ ਸਿੱਖ ਹਾਂ, ਇਹ ਵੀ ਕਾਰਨ ਦੱਸਿਆ ਗਿਆ ਕਿ ਮੈਂ ਹੋਰ ਹਿੰਦੂ ਗਾਹਕਾਂ ਦੀ ਤਰ੍ਹਾਂ ਕੂਲ ਨਹੀਂ ਹਾਂ।” ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਮਹਿਲਾ ਦੋਸਤਾਂ ਨਾਲ ਵੀ ਰੈਸਟੋਰੈਂਟ ਦੇ ਕਾਊਂਟਰ ‘ਤੇ ਬੈਠੇ ਵਿਅਕਤੀ ਨੇ ਬੁਰੀ ਤਰ੍ਹਾਂ ਗੱਲ ਕੀਤੀ ਤੇ ਉਸ ਦਾ ਰਵੱਈਆ ਠੀਕ ਨਹੀਂ ਸੀ।

- Advertisement -

ਪਰਮ ਨੇ ਕਿਹਾ, “ਕਾਊਂਟਰ ‘ਤੇ ਬੈਠੇ ਵਿਅਕਤੀ ਨੇ ਕਿਹਾ ਕਿ ਅਸੀ ਸਿੱਖ ਲੋਕਾਂ ਨੂੰ ਲਾਉਂਜ ਵਿੱਚ ਦਾਖਲ ਨਹੀਂ ਹੋਣ ਦਿੰਦੇ ਤੇ ਇਹ ਉਨ੍ਹਾਂ ਦਾ ਮੋਟੋ ਹੈ। ਬਾਅਦ ਵਿੱਚ ਉਸ ਨੇ ਇਸ ਵਿੱਚ ਸੁਧਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਮੇਰੀ ਪਿੰਕ ਸ਼ਰਟ ਪਸੰਦ ਨਹੀਂ ਸੀ।” ਉਨ੍ਹਾਂ ਨੇ ਨਿਊਜ਼ ਏਜੰਸੀ ਨਾਲ ਗੱਲ ਕਰਦੇ ਕਿਹਾ , “ਇੰਸਟਾਗਰਾਮ ‘ਤੇ ਘਟਨਾ ਬਾਰੇ ਪੋਸਟ ਪਾਉਣ ਤੋਂ ਬਾਅਦ ਹੁਣ ਰੈਸਟੋਰੈਂਟ ਦੇ ਮਾਲਕ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਦੁੱਖ ਹੋ ਰਿਹਾ ਹੈ। ਉਨ੍ਹਾਂ ਨੇ ਮੇਰੇ ਤੋਂ ਇੰਸਟਾਗਰਾਮ ਉੱਤੇ ਵੀ ਸੰਪਰਕ ਕੀਤਾ।

ਪਰਮ ਸਾਹਿਬ ਚਾਹੁੰਦੇ ਹਨ ਕਿ ਮਾਲਕ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਇਆ ਹੈ ਕਿ ‘ਵੀ ਕੁਤਬ’ ਨਾਂਅ ਦੇ ਇਸ ਹੋਟਲ ’ਚ ਉਨ੍ਹਾਂ ਨਾਲ ਵੀ ਅਜਿਹਾ ਦੁਰਵਿਹਾਰ ਪਹਿਲਾਂ ਹੋ ਚੁੱਕਿਆ ਹੈ।

Share this Article
Leave a comment