ਨਵੀਂ ਦਿੱਲੀ : ਦੇਸ਼ ਅੰਦਰ ਸ਼ਰੇਆਮ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਰ ਜਿਸ ਨਾਲ ਇਹ ਲੁੱਟ ਖੋਹ ਦੀ ਵਾਰਦਾਤ ਵਾਪਰੀ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕ ਮੀਡੀਆ ਖਬਰਾਂ ਮੁਤਾਬਿਕ ਇਹ ਔਰਤ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦੱਸ ਰਹੀ ਹੈ। ਦਰਅਸਲ ਦਿੱਲੀ ਦੇ ਸਿਵਲ ਲਾਇਨ ਇਲਾਕੇ ਵਿੱਚ ਇੱਕ ਮਹਿਲਾ ਜਦੋਂ ਆਪਣੇ ਪਤੀ ਨਾਲ ਆਟੋ ਵਿੱਚੋਂ ਉਤਰੀ ਤਾਂ ਸਕੂਟੀ ਸਵਾਰ ਇੱਕ ਬਦਮਾਸ਼ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਿਕ ਇਸ ਔਰਤ ਦਾ ਨਾਮ ਦਿਆਮੰਤੀ ਬੇਨ ਹੈ ਅਤੇ ਉਹ ਖੁਦ ਨੂੰ ਪੀਐਮ ਦੀ ਭਤੀਜੀ ਦਸਦੀ ਹੈ। ਫਿਲਹਾਲ ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਰਹੀ ਹੈ।