ਕੈਨੇਡਾ ‘ਚ ਸਿੱਖ ਵਿਅਕਤੀ ’ਤੇ ਹਮਲਾ, ਸਿਰ ‘ਤੇ ਕੀਤੇ ਗਏ ਕਈ ਵਾਰ

Prabhjot Kaur
1 Min Read

ਟੋਰਾਂਟੋ: ਕੈਨੇਡਾ ਦੇ ਸਬਵੇਅ ਸਟੇਸ਼ਨ ’ਤੇ ਇੱਕ ਅਣਪਛਾਤੇ ਵਿਅਕਤੀ ਵਲੋਂ ਸਿੱਖ ‘ਤੇ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਇੱਕ ਹਫ਼ਤੇ ਪਹਿਲਾਂ ਬਲੋਰ-ਯਾਂਗ ਟੋਰੰਟੋ ਟ੍ਰਾਂਜਿਟ ਕਮਿਸ਼ਨ (TTC) (Bloor-Yang Toronto Transit Commission) ਸਬਵੇਅ ਸਟੇਸ਼ਨ ’ਤੇ ਵਾਪਰੀ।

ਟੋਰਾਂਟੋ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਮਲਾਵਰ ਨੇ ਪੀੜਤ ਦੇ ਸਿਰ ‘ਤੇ ਕਈ ਵਾਰ ਕੀਤੇ ਜਿਸ ਕਾਰਨ ਉਸ ਦੀ ਪੱਗ ਵੀ ਲੱਥ ਗਈ। ਐਨਾ ਹੀ ਨਹੀਂ ਹਮਲੇ ਦੇ ਨਾਲ-ਨਾਲ ਉਸਨੇ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ। ਉਨ੍ਹਾਂ ਦੱਸਿਆ ਪੀੜਤ ਦੇ ਸਿਰ ’ਤੇ ਮਾਮੂਲੀ ਸੱਟਾਂ ਲੱਗੀਆਂ ਸਨ। ਹਮਲਾਵਰ ਦੀ ਪਛਾਣ ਦੱਸਦਿਆ ਪੁਲਿਸ ਨੇ ਦੱਸਿਆ ਕਿ ਉਸ ਨੇ ਨੀਲੀ ਟੋਪੀ ਅਤੇ ਕਾਲੀ ਜੈਕੇਟ ਪਹਿਨੀ ਹੋਈ ਸੀ ਅਤੇ ਉਸ ਦੇ ਕੋਲ ਇੱਕ ਕਾਲਾ ਬੈਗ ਸੀ।

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਕਿਹਾ ਕਿ ਪੁਲਿਸ ਵਲੋਂ ਸਬਵੇਅ ਸਟੇਸ਼ਨ ‘ਤੇ ਇੱਕ ਵਿਅਕਤੀ ‘ਤੇ ਨਫ਼ਰਤ ਨਾਲ ਪ੍ਰੇਰਿਤ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਸਭ ਨੂੰ ਭੇਦਭਾਵ ਅਤੇ ਹਿੰਸਾ ਦੇ ਖ਼ਿਲਾਫ਼ ਇਕੱਠੇ ਖੜ੍ਹੇ ਹੋਣ ਦਾ ਸੱਦਾ ਦਿੰਦੇ ਹਾਂ, ਸਾਡੇ ਸ਼ਹਿਰ ‘ਚ ਹਿੰਸਾ ਦੀ ਕੋਈ ਥਾਂ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment