ਪੰਜਾਬੀ ਜੋੜੇ ਨਾਲ ਮਨੀਲਾ ‘ਚ ਵਰਤਿਆ ਭਾਣਾ, ਹਾਲੇ 5 ਮਹੀਨੇ ਪਹਿਲਾਂ ਹੀ ਗਈ ਸੀ ਪਤਨੀ

Prabhjot Kaur
2 Min Read

ਨਿਊਜ਼ ਡੈਸਕ: ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਪੰਜਾਬੀ ਜੋੜੇ ਦਾ ਬਰਿਹਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੋਵਾਂ ਦੀ ਪਛਾਣ 41 ਸਾਲਾ ਸੁਖਵਿੰਦਰ ਸਿੰਘ ਅਤੇ 33 ਸਾਲਾ ਕਿਰਨਦੀਪ ਕੌਰ ਵਜੋਂ ਹੋਈ। ਇਹ ਜੋੜਾ ਗੁਰਾਇਆ ਇਲਾਕੇ ਦੇ ਰਹਿਣ ਵਾਲਾ ਸੀ।

ਸੁਖਵਿੰਦਰ ਸਿੰਘ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਹਮਲਾਵਰ ਰਾਤ ਸਮੇਂ ਉਸ ਦੇ ਭਰਾ ਦੇ ਘਰ ਦਾਖਲ ਹੋਇਆ ਅਤੇ ਸੁਖਵਿੰਦਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਾਇਰਿੰਗ ਦੀ ਆਵਾਜ਼ ਸੁਣ ਕੇ ਕਿਰਨਦੀਪ ਆਪਣੇ ਪਤੀ ਵੱਲ ਭੱਜੀ ਤਾਂ ਹਮਲਾਵਰ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਖਵਿੰਦਰ 19 ਸਾਲਾਂ ਤੋਂ ਮਨੀਲਾ ਵਿੱਚ ਰਹਿ ਰਿਹਾ ਹੈ ਤੇ ਉੱਥੇ ਫਾਈਨਾਂਸਰ ਸੀ ਤੇ ਉਸ ਦੀ ਪਤਨੀ ਕਿਰਨਦੀਪ ਪੰਜ ਮਹੀਨੇ ਪਹਿਲਾਂ ਮਨੀਲਾ ਗਈ ਸੀ।

ਮ੍ਰਿਤਕ ਦੇ ਭਰਾ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਵੀ ਮਨੀਲਾ ਵਿਖੇ ਹੀ ਰਹਿੰਦਾ ਹੈ ਅਤੇ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਪਰਤਿਆ ਹੈ। ਉਸਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਆਈ ਵੀਡੀਓ ਤੋਂ ਪਤਾ ਲੱਗਿਆ ਹੈ ਕਿ ਕਾਤਲ ਉਨ੍ਹਾਂ ਦੇ ਮਨੀਲਾ ਵਿਖੇ ਸਥਿਤ ਘਰ ਵਿੱਚ ਸ਼ਨੀਵਾਰ ਰਾਤ ਕਰੀਬ 10 ਵਜੇ ਦਾਖਲ ਹੋ ਕੇ ਉਸਦੇ ਭਰਾ ਨਾਲ ਕੁੱਝ ਸਮਾਂ ਗੱਲਾਂ ਕਰਦਾ ਹੈ ਫਿਰ ਉਸਦੇ ਗੋਲੀ ਮਾਰ ਦਿੰਦਾ ਹੈ। ਇਸ ਤੋਂ ਬਾਅਦ ਉਸਦੀ ਪਤਨੀ ਕਿਰਨਦੀਪ ਕੌਰ ਜੋ ਕਿ ਗੋਲੀ ਦੀ ਅਵਾਜ਼ ਸੁਣਕੇ ਬਾਹਰ ਆਉਂਦੀ ਹੈ ਤਾਂ ਉਸਦੇ ਵੀ ਗੋਲੀਆਂ ਮਾਰ ਦਿੰਦਾ ਹੈ। ਦੱਸਣਯੋਗ ਹੈ ਕਿ ਇਹ ਪਰਿਵਾਰ ਪਿਛਲੇ ਕਰੀਬ 19 ਸਾਲਾਂ ਤੋਂ ਮਨੀਲਾ ਵਿਖੇ ਫਾਇਨਾਂਸ ਦਾ ਕਾਰੋਬਾਰ ਕਰ ਰਹੇ ਸਨ।

ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਅਜੇ ਪੰਜ ਮਹੀਨੇ ਪਹਿਲਾਂ ਹੀ ਮਨੀਲਾ ਵਿਖੇ ਗਈ ਸੀ ਤੇ ਉਨ੍ਹਾਂ ਦੇ ਵਿਆਹ ਨੂੰ ਹਾਲੇ ਤਿੰਨ ਸਾਲ ਹੋਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment