ਅਮਰੀਕਾ ‘ਚ ਸਿੱਖ ਭਾਈਚਾਰਾ 7 ਹਫਤਿਆਂ ਤੋਂ ਕਰ ਰਿਹੈ ‘ਡਰਾਈਵ ਥਰੂ’ ਲੰਗਰ ਸੇਵਾ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਡੀਸੀ ਮੈਟਰੋਪਾਲਿਟਨ ਏਰੀਆ ਦੇ ਸਿਲਵਰ ਸਪ੍ਰਿੰਗ ‘ਚ ਗੁਰੂ ਨਾਨਕ ਫਾਉਂਡੇਸ਼ਨ ਆਫ ਅਮਰੀਕਾ ਪਿਛਲੇ ਸੱਤ ਹਫਤਿਆਂ ਤੋਂ ਡਰਾਈਵ-ਥਰੂ ਫੂਡ ਡਿਸਟਰੀਬਿਊਸ਼ਨ ਜ਼ੋਨ ਵਿੱਚ ਲੰਗਰ ਦਾ ਪ੍ਰਬੰਧ ਕਰ ਰਿਹਾ ਹੈ। ਇਸ ਨੂੰ ਹਰ ਐਤਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ, ਇਸ ਦੌਰਾਨ ਇੱਥੇ ਪਹੁੰਚਣ ਵਾਲੇ ਲੋਕਾਂ ਨੂੰ ਖਾਣੇ ਦੇ ਪੈਕੇਟ ਦਿੱਤੇ ਜਾਂਦੇ ਹਨ।

ਗੁਰੂ ਨਾਨਕ ਫਾਉਂਡੇਸ਼ਨ ਆਫ ਅਮਰੀਕਾ ਦੇ 25 ਤੋਂ ਜ਼ਿਆਦਾ ਸਿੱਖ ਵਲੰਟੀਅਰਾਂ ਦੇ ਗਰੁੱਪ ਨੇ ਸੱਤ ਹਫਤਿਆਂ ‘ਚ 2,100 ਤੋਂ ਜ਼ਿਆਦਾ ਖਾਣੇ ਦੇ ਪੈਕੇਟ ਬਣਾਏ ਅਤੇ ਵੰਡੇ ਹਨ। ਇੱਥੇ ਹਰ ਐਤਵਾਰ 300 ਦੇ ਲਗਭਗ ਪਰਿਵਾਰ ਆਪਣੀ ਕਾਰ ਵਿੱਚ ਸਵਾਰ ਹੋਕੇ ਖਾਣੇ ਦੇ ਪੈਕੇਟਾਂ ਨੂੰ ਲੈਣ ਲਈ ਆਉਂਦੇ ਹਨ। ਕੋਵਿਡ-19 ਮਹਾਮਾਰੀ ਦੌਰਾਨ ਖਾਣੇ ਦੀ ਭਾਲ ਵਿੱਚ ਲੋਕ ਇੱਥੇ ਤੱਕ ਪੁੱਜਦੇ ਹਨ। ਡਰਾਈਵ-ਥਰੂ ‘ਚ ਲੋਕ ਸਵੇਰੇ 9:30 ਵਜੇ ਤੱਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ ਤੇ 11 ਵਜੇ ਲੰਗਰ ਸ਼ੁਰੂ ਹੁੰਦਾ ਹੈ।

ਗੁਰੂ ਨਾਨਕ ਫਾਉਂਡੇਸ਼ਨ ਆਫ ਅਮਰੀਕਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗਿੰਨੀ ਅਹਲੂਵਾਲੀਆ ਨੇ ਕਿਹਾ ਕਿ ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਸਾਰੀ ਕਹਾਣੀ ਬਿਆਨ ਕਰ ਦਿੰਦੀ ਹੈ ਅਤੇ ਮੈਨੂੰ ਲੱਗਦਾ ਹੈ ਅਸੀ ਵਾਹਿਗੁਰੂ ਦੇ ਅਹਿਸਾਨਮੰਦ ਹਾਂ ਕਿ ਅਸੀ ਇਸ ਫੂਡ ਡਰਾਈਵ ਨੂੰ ਪੂਰਾ ਕਰਨ ਦੇ ਕਾਬਿਲ ਹਾਂ।

Share This Article
Leave a Comment