ਸਿੱਧੂ ਮੂਸੇ ਵਾਲਾ ਖੜ੍ਹਾ ਹੋਇਆਂ ਐਮੀ ਵਿਰਕ ਦੇ ਹੱਕ ‘ਚ, ਆਖੀਆਂ ਇਹ ਗੱਲਾਂ

TeamGlobalPunjab
2 Min Read

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਐਮੀ ਵਿਰਕ ਦੀ ਸਪੋਰਟ ‘ਚ ਸਾਹਮਣੇ ਆਇਆ ਹੈ। ਦਸ ਦਈਏ ਇਹ ਵਿਵਾਦ ਐਮੀ ਵਿਰਕ ਦੀਆਂ  ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ  ਵਿਰੋਧ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। 12 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ‘ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ।

ਐਮੀ ਵਿਰਕ ਨੂੰ ਬੌਲੀਵੁੱਡ ਫ਼ਿਲਮ ‘ਭੁਜ-ਦਾ ਪਰਾਇਡ ਆਫ ਇੰਡੀਆ’ ‘ਚ ਕੰਮ ਕਰਨ ਦੇ ਕਰਕੇ ਕਾਫੀ ਨਿੰਦਿਆ ਗਿਆ।ਇਸ ਦੇ ਨਾਲ ਹੀ ਅਦਾਕਾਰ ਅਜੇ ਦੇਵਗਨ ਨਾਲ ਫ਼ਿਲਮ ਦੀ ਪ੍ਰਮੋਸ਼ਨ ਕਰਨ ਆਏ ਐਮੀ ਦਾ ਪੰਜਾਬ ਦੇ ਲੋਕਾਂ ਨੇ ਕਾਫੀ ਵਿਰੋਧ ਕੀਤਾ। ਹਾਲਾਂਕਿ ਐਮੀ ਵਿਰਕ ਨੇ ਸਾਹਮਣੇ ਆ ਕੇ ਇਸ ਮਾਮਲੇ ‘ਤੇ ਸਫਾਈ ਵੀ  ਦਿੱਤੀ ਹੈ, ਕਿ ਉਨ੍ਹਾਂ ਦਾ ਇਹ ਕੰਟਰੈਕਟ  ਸਾਲ 2019 ਦਾ ਹੈ।

ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਐਮੀ ਵਿਰਕ ਦੇ ਹੱਕ ਦੀ ਗੱਲ ਕਰਦੇ ਹੋਏ ਲਿਖਿਆ, “ਆਪਾਂ ਰਲ ਮਿਲ ਕੇ ਜਿੱਤ ਸਕਦੇ ਹਾਂ। ਜੇ ਆਪਾਂ ਆਪਣਿਆਂ ਦੀ ਹੀ ਨਿੰਦਾ ਕਰਨ ਲਗ ਪਏ ਤਾਂ ਬਾਹਰ ਵਾਲਿਆਂ ਤੋਂ ਕੀ ਉਮੀਦ ਰੱਖਾਂਗੇ। ਐਮੀ ਵਿਰਕ ਕੱਲ੍ਹ ਵੀ ਆਪਣੇ ਨਾਲ ਸੀ ਤੇ ਅੱਜ ਵੀ ਆਪਣੇ ਨਾਲ ਹੀ ਰਹੂੰ, ਇਹੀ ਇਕ ਰਸਤਾ ਹੈ, ਜਿਸ ਨਾਲ ਅਸੀਂ ਕੁਝ ਪਾ ਸਕਦੇ ਹਾਂ।”

- Advertisement -

ਸਿੱਧੂ ਮੂਸੇਵਾਲਾ ਤੋਂ ਪਹਿਲਾਂ ਕਈ ਕਲਾਕਾਰਾਂ ਨੇ ਐਮੀ ਵਿਰਕ ਦੀ ਇਸ ਮਾਮਲੇ ਤੇ ਪੂਰੀ ਸਪੋਰਟ ਕੀਤੀ ਹੈ।ਇਥੋਂ ਤੱਕ ਕਿ ਐਮੀ ਨੇ ਵੀ ਇਸ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।

TAGGED:
Share this Article
Leave a comment