ਭਾਰਤੀ ਮੂਲ ਦੇ ਨਿਖਿਲ ਰਾਠੀ ਬ੍ਰਿਟੇਨ ਦੇ ਵਿੱਤੀ ਰੈਗੂਲੇਟਰ ਦੇ ਨਵੇਂ ਸੀਈਓ ਨਿਯੁਕਤ

TeamGlobalPunjab
1 Min Read

ਲੰਦਨ : ਭਾਰਤੀ ਮੂਲ ਦੇ ਨਿਖਿਲ ਰਾਠੀ ਬ੍ਰਿਟੇਨ ਦੇ ਵਿੱਤੀ ਰੈਗੂਲੇਟਰ ਦੇ ਨਵੇਂ ਸੀਈਓ ਬਣ ਗਏ ਹਨ। ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਭਾਰਤੀ ਮੂਲ ਦੇ ਨਿਖਿਲ ਰਾਠੀ ਨੂੰ ਦੇਸ਼ ਦੀ ਵਿੱਤ ਆਚਰਨ ਅਥਾਰਟੀ (ਐਫਸੀਏ) ਦਾ ਨਵਾਂ ਸੀਈਓ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਨਿਖਿਲ ਰਾਠੀ ਇਸ ਸਮੇਂ ਲੰਦਨ ‘ਚ ਸਟਾਕ ਐਕਸਚੇਂਜ ਦੇ ਮੁਖੀ ਵੀ ਹਨ।

ਬਿਟ੍ਰੇਨ ਦੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਕਿਹਾ, ਨਿਖਿਲ ਰਾਠੀ ਵਿੱਤ ਆਚਰਨ ਅਥਾਰਟੀ (ਐੱਫਸੀਏ) ਦੇ ਮੁੱਖ ਕਾਰਜਕਾਰੀ ਅਹੁਦੇ ਲਈ ਯੋਗ ਉਮੀਦਵਾਰ ਹਨ ਅਤੇ ਮੈਨੂੰ ਖੁਸ਼ੀ  ਹੈ ਕਿ ਉਹ ਇਸ ਭੂਮਿਕਾ ਨੂੰ ਨਿਭਾਉਣ ਲਈ ਸਹਿਮਤ ਹੋਏ ਹਨ। ਰਿਸ਼ੀ ਸੁਨਕ ਨੇ ਕਿਹਾ ਕਿ ਅਸੀਂ ਇਸ ਮਹੱਤਵਪੂਰਨ ਨਿਯੁਕਤੀ ਲਈ ਲੰਬੀ ਪ੍ਰਕਿਰਿਆ ਅਪਣਾਈ ਹੈ। ਵਿੱਤੀ ਸੇਵਾਵਾਂ ਦੇ ਖੇਤਰ ‘ਚ ਆਪਣੇ ਵਿਆਪਕ ਤਜ਼ਰਬਿਆਂ ਨੂੰ ਵੇਖਦੇ ਹੋਏ ਮੈਨੂੰ ਵਿਸ਼ਵਾਸ ਹੈ ਕਿ ਨਿਖਿਲ ਬ੍ਰਿਟੇਨ ਦੇ ਵਿੱਤ ਆਚਰਨ ਅਥਾਰਟੀ (ਐਫਸੀਏ) ਦੀ ਬਿਹਤਰ ਅਗਵਾਈ ਕਰਨਗੇ।

 

Share this Article
Leave a comment