ਬਰੈਂਪਟਨ ਵਿਖੇ ਬਣੇਗੀ ਸਿੱਧੂ ਮੂਸੇਵਾਲਾ ਦੀ ਯਾਦਗਾਰ, ਸਿਟੀ ਕੌਂਸਲ ਵਲੋਂ ਮਤੇ ਨੂੰ ਪ੍ਰਵਾਨਗੀ

Prabhjot Kaur
2 Min Read

ਬਰੈਂਪਟਨ : ਬਰੈਂਪਟਨ ਵਿਖੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਉਣ ਲਈ ਸਿਟੀ ਕੌਂਸਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਦੀ ਯਾਦ ‘ਚ 96 ਵਰਗ ਫੁੱਟ ਦੀ ਇੱਕ ਪੇਂਟਿੰਗ ਬਣਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ‘ਤੇ ਸੁਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਦਿਵਾਰ ‘ਤੇ 12 ਫੁੱਟ ਗੁਣਾ 8 ਫੁੱਟ ਦੀ ਪੇਂਟਿੰਗ ਬਣਾਈ ਜਾ ਰਹੀ ਹੈ। ਇਸ ਪ੍ਰਾਜੈਕਟ ‘ਤੇ ਵੱਧ ਤੋਂ ਵੱਧ 1500 ਡਾਲਰ ਖਰਚ ਆਉਣਗੇ ਕਿਉਂਕਿ ਪੇਂਟਿੰਗ ਤਿਆਰ ਕਰਨ ਦਾ ਕੰਮ ਵਾਲੰਟੀਅਰ ਆਰਟਿਸਟ ਕਰਨਗੇ।

ਪੇਂਟਿੰਗ ਦਾ ਡਿਜ਼ਾਈਨ ਜੈਸਮਿਨ ਪਨੂੰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਰਾਇਲ ਓਨਟਾਰੀਓ ਮਿਊਜ਼ੀਅਮ ਸਣੇ ਕਈ ਨਾਮੀ ਥਾਵਾਂ ‘ਤੇ ਲੱਗ ਚੁੱਕੀ ਹੈ। ਪੇਂਟਿੰਗ ਪੂਰੀ ਹੋਣ ‘ਤੇ ਇਸ ‘ਤੇ ਕੋਟਿੰਗ ਕੀਤੀ ਜਾਵੇਗੀ ਤਾਂਕਿ ਕੋਈ ਇਸ ਨੂੰ ਨੁਕਸਾਨ ਨਾਂ ਪਹੁੰਚਾ ਸਕੇ ਅਤੇ ਸਿਟੀ ਵੱਲੋਂ ਇਸ ਦਾ ਸਾਲਾਨਾ ਰੱਖ ਰਖਾਅ ਵੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸ਼ੁਭਦੀਪ ਸਿੰਘ ਸਿੰਧੂ 2016 ‘ਚ ਵਿਦਿਆਰਥੀ ਵੀਜ਼ਾ ‘ਤੇ ਬਰੈਂਪਟਨ ਆਇਆ ਸੀ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰ ਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਲਈ ਗਈ ਸੀ। ਸਿੱਧੂ ਨੂੰ ਇਸਾਫ ਦਵਾਉਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਆਵਾਜ਼ ਚੁੱਕੀ ਜਾ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment