ਸਿੱਧੂ ਨੇ ਬ੍ਰਾਹਮਣ ਵਾਲੇ ਬਿਆਨ ‘ਤੇ ਮੰਗੀ ਮੁਆਫ਼ੀ, ਕਿਹਾ ਕਾਲਾ ਸ਼ਬਦ ਸਿਰਫ ਇੱਕ ਬੰਦੇ ਲਈ ਵਰਤਿਆ ਸੀ

TeamGlobalPunjab
2 Min Read

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ `ਚ ਸਿਆਸਤ ਭਖੀ ਹੋਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਤੇ ਅੰਮ੍ਰਿਤਸਰ ਹਲਕਾ ਪੁਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਮੌਕੇ ਕਾਲਾ ਹਿੰਦੂ ਕਹਿ ਕੇ ਕੀਤੇ ਸੰਬੋਧਨ ਨੂੰ ਲੈ ਕੇ ਹਿੰਦੂ ਸਮਾਜ `ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਸਪੱਸ਼ਟ ਕਰਨ ਦਿੰਦੇ ਹੋਏ ਕਿਹਾ ਹੈ ਕਿ ਬ੍ਰਾਹਮਣ ਸਮਾਜ ਤੋਂ ਮੁਆਫੀ ਮੰਗਦਾ ਹਾਂ ਉਨ੍ਹਾਂ ਨੇ ਕਿਹਾ ਹੈ ਕਿ ਇਹ ਸ਼ਬਦ ਸਿਰਫ ਅਨਿਲ ਜੋਸ਼ੀ ਲਈ ਹੀ ਕਿਹਾ ਸੀ।

ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਲੈ ਕੇ ਹਿੰਦੂ ਸਮਾਜ `ਚ ਗੁੱਸੇ ਦੀ ਲਹਿਰ ਹੈ, ਸ਼ਿਵ ਸੈਨਾ ਦੇ ਆਗੂਆਂ ਵਲੋਂ ਅੰਮ੍ਰਿਤਸਰ ਵਿਖੇ ਸਿੱਧੂ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਹੱਕ ਨਹੀ ਕਿ ਉਹ ਕਿਸੇ ਦੇ ਧਰਮ `ਤੇ ਕੋਈ ਟਿੱਪਣੀ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਧਰਮ ਦੀ ਮਾਣ ਮਰਿਆਦਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਉਧਰ ਇਸ ਵਿਰੋਧ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਨੇ ਇਹ ਸ਼ਬਦ ਅਨਿਲ ਜੋਸ਼ੀ ਲਈ ਕਹੇ ਸਨ। ਇਸ ਦੇ ਨਾਲ ਹੀ ਸਿੱਧੂ ਨੇ ਬ੍ਰਾਹਮਣ ਭਾਈਚਾਰੇ ਤੋਂ ਮੁਆਫੀ ਵੀ ਮੰਗੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment