ਬੀਜੇਪੀ ਨੇ ਲੁਧਿਆਣਾ ‘ਚ ਕੈਪਟਨ ਤੇ ਰਵਨੀਤ ਬਿੱਟੂ ਦੇ ਸਾੜੇ ਪੁਤਲੇ

TeamGlobalPunjab
1 Min Read

ਲੁਧਿਆਣਾ : ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਦੇ ਰੋਸ ਵੱਜੋਂ ਅੱਜ ਲੁਧਿਆਣਾ ‘ਚ ਭਾਜਪਾ ਯੁਵਾ ਮੋਰਚਾ ਵੱਲੋਂ ਕੈਪਟਨ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਯੁਵਾ ਮੋਰਚਾ ਦੇ ਲੀਡਰਾਂ ਤੇ ਵਰਕਰਾਂ ਨੇ ਘੰਟਾ ਘਰ ਚੌਂਕ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਇਸ ਦੇ ਨਾਲ ਹੀ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਵੀ ਪੁਤਲਾ ਸਾੜਿਆ ਗਿਆ।

ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਸੋਮਵਾਰ ਨੂੰ ਹਮਲਾ ਹੋਇਆ ਸੀ। ਉਹਨਾਂ ਦੀ ਗੱਡੀ ਨਾਲ ਭੰਨਤੋੜ ਕੀਤੀ ਗਈ ਸੀ। ਅਸ਼ਵਨੀ ਸ਼ਰਮਾ ਜਲੰਧਰ ‘ਚ ਇੱਕ ਮੀਟਿੰਗ ਕਰਕੇ ਵਾਪਸ ਪਠਾਨਕੋਟ ਆ ਰਹੇ ਸਨ। ਜਿਸ ਦੌਰਾਨ ਟਾਂਡਾ ਨੇੜੇ ਚੌਲਾਂਗ ਟੋਲ ਪਲਾਜ਼ਾ ‘ਤੇ ਉਹਨਾਂ ‘ਤੇ ਹਮਲਾ ਕਰ ਦਿੱਤਾ ਸੀ।

ਇਸ ਹਮਲੇ ਸਬੰਧੀ ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ‘ਤੇ ਕੋਈ ਕਾਰਵਾਈ ਨਾ ਹੋਵੇ ਮੈਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹਾਂ। ਰਵਨੀਤ ਬਿੱਟੂ ਦੇ ਇਸ ਬਿਆਨ ਕਾਰਨ ਹੀ ਲੁਧਿਆਣਾ ‘ਚ ਬੀਜੇਪੀ ਦੇ ਲੀਡਰ ਸੜਕਾਂ ‘ਤੇ ਨਿੱਤਰੇ ਹੋਏ ਹਨ।

Share this Article
Leave a comment