Home / News / ਜੇਐਨਯੂ ‘ਚ ਪੜ੍ਹਦੇ ਦੇਸ਼ਧ੍ਰੋਹੀ ਵਿਦਿਆਰਥੀ, ਆਪਣੇ ‘ਤੇ ਖੁਦ ਹਮਲਾ ਕਰਕੇ ਦੂਜਿਆਂ ‘ਤੇ ਲਗਾ ਰਹੇ ਨੇ ਝੂਠਾ ਇਲਜ਼ਾਮ : ਸ਼ਿਵ ਸੈਨਾ ਆਗੂ

ਜੇਐਨਯੂ ‘ਚ ਪੜ੍ਹਦੇ ਦੇਸ਼ਧ੍ਰੋਹੀ ਵਿਦਿਆਰਥੀ, ਆਪਣੇ ‘ਤੇ ਖੁਦ ਹਮਲਾ ਕਰਕੇ ਦੂਜਿਆਂ ‘ਤੇ ਲਗਾ ਰਹੇ ਨੇ ਝੂਠਾ ਇਲਜ਼ਾਮ : ਸ਼ਿਵ ਸੈਨਾ ਆਗੂ

ਸੰਗਰੂਰ : ਇੰਨੀ ਦਿਨੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮਾਮਲਾ ਪੂਰੀ ਤਰ੍ਹਾਂ ਚਰਚਾ ਹੈ। ਇਸੇ ਸਿਲਸਿਲੇ ‘ਚ ਬੀਤੇ ਦਿਨੀਂ ਵਿਦਿਆਰਥੀਆਂ ‘ਤੇ ਹਮਲੇ ਦੀ ਸਾਰ ਲੈਣ ਮਸ਼ਹੂਰ ਅਦਾਕਾਰਾ ਦੀਪੀਕਾ ਪਾਦੁਕੋਣ ਵੀ ਪਹੁੰਚੀ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦਿਆਂ ਅੱਜ ਸੰਗਰੂਰ ‘ਚ ਸ਼ਿਵ ਸੈਨਾ ਆਗੂਆਂ ਨੇ ਮਸ਼ਹੂਰ ਅਦਾਕਾਰਾ ਦੀਪੀਕਾ ਪਾਦੁਕੋਣ ਦਾ ਪੁਤਲਾ ਫੂਕਿਆ ਗਿਆ।

ਇਸ ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਆਗੂਆਂ ਦਾ ਕਹਿਣਾ ਸੀ ਕਿ ਇਹ ਪੁਤਲਾ ਉਨ੍ਹਾਂ ਨੇ ਇਸ ਕਰਕੇ ਫੂਕਿਆ ਹੈ ਕਿਉਂਕਿ ਦੀਪੀਕਾ ਪਾਦੁਕੋਣ ਜੇਐਨਯੂ ‘ਚ ਹੋਈ ਹਿੰਸਾ ‘ਚ ਵਿਦਿਆਰਥੀਆਂ ਦੇ ਹੱਕ ਵਿੱਚ ਉੱਥੇ ਪਹੁੰਚੀ। ਉਨ੍ਹਾਂ ਕਿਹਾ ਕਿ ਜੇਐਨਯੂ ਅੰਦਰ ਦੇਸ਼ਧ੍ਰੋਹੀ ਵਿਦਿਆਰਥੀ ਪੜ੍ਹਦੇ ਹਨ ਅਤੇ ਉਹ ਦੇਸ਼ ਵਿਰੋਧੀ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।

ਸ਼ਿਵ ਸੈਨਾ ਆਗੂਆਂ ਨੇ ਦੋਸ਼ ਲਾਇਆ ਕਿ ਬੀਤੇ ਦਿਨੀ ਜਿਹੜੀ ਹਿੰਸਾ ਹੋਈ ਸੀ ਉਸ ਦੌਰਾਨ ਵਿਦਿਆਰਥੀ ਖੁਦ ਆਪਣੇ ਆਪ ‘ਤੇ ਹਮਲਾ ਕਰਕੇ ਦੂਜਿਆਂ ‘ਤੇ ਝੂਠਾ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਕੋਈ ਵੀ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਹਿੱਸਾ ਲਵੇਗਾ ਸ਼ਿਵ ਸੈਨਾ ਉਸ ਦਾ ਡਟਵਾਂ ਵਿਰੋਧ ਕਰੇਗੀ।

Check Also

ਸੂਬੇ ਅੰਦਰ ਲਗਾਤਾਰ ਵਿਗੜ ਰਿਹੈ ਅਮਨ ਕਨੂੰਨ! ਇੱਕ ਹੋਰ ਸ਼ਿਵ ਸੈਨਾ ਆਗੂ ‘ਤੇ ਸ਼ਰੇਆਮ ਹਮਲਾ!

ਲੁਧਿਆਣਾ : ਸੂਬੇ ਅੰਦਰ ਕਾਤਲਾਨਾ ਹਮਲਿਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। …

Leave a Reply

Your email address will not be published. Required fields are marked *