ਸ਼ੇਰ ਬਹਾਦੁਰ ਦੇਉਬਾ ਨੇ 7ਵੀਂ ਵਾਰ ਵੀ ਜਿੱਤ ਕੀਤੀ ਹਾਸਲ, ਵੋਟਾਂ ਦੀ ਗਿਣਤੀ ਜਾਰੀ

Global Team
1 Min Read

ਨਿੈਊਜ ਡੈਸਕ : ਨੇਪਾਲ ਚੋਣ ਦੰਗਲ ਦੇ ਚਲਦਿਆਂ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਨੇਪਾਲ ਦੀਆਂ ਆਮ ਚੋਣਾਂ ਵਿੱਚ ਲਗਾਤਾਰ 7ਵੀਂ ਵਾਰ ਡਡੇਲਧੁਰਾ ਹਲਕੇ ਤੋਂ ਬਾਜੀ ਮਾਰੀ ਹੈ। ਜ਼ਿਕਰ ਏ ਖਾਸ ਹੈ ਕਿ ਵੋਟਿੰਗ ਪ੍ਰਕਿਰਿਆ 20 ਨਵੰਬਰ ਨੂੰ ਪੂਰੀ ਹੋਈ ਸੀ। ਇਸ ਤੋਂ ਬਾਅਦ 21 ਨਵੰਬਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋਈ।

ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਮੁਤਾਬਕ ਦੇਉਬਾ ਦੀ ਪਾਰਟੀ- ਨੇਪਾਲੀ ਕਾਂਗਰਸ ਅੱਗੇ ਚੱਲ ਰਹੀ ਹੈ। ਨੇਪਾਲੀ ਕਾਂਗਰਸ ਨੇ ਸੰਸਦ ਵਿੱਚ 10 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਨੇਪਾਲ ਕਮਿਊਨਿਸਟ ਪਾਰਟੀ 3 ਸੀਟਾਂ ਹਾਸਲ ਕਰਨ ‘ਚ ਕਾਮਯਾਬ ਰਹੀ ਹੈ।

ਨੇਪਾਲ ਦੀ ਸੰਸਦ ਦੀਆਂ ਕੁੱਲ 275 ਸੀਟਾਂ ਅਤੇ ਸੂਬਾਈ ਅਸੈਂਬਲੀਆਂ ਦੀਆਂ 550 ਸੀਟਾਂ ਲਈ ਵੋਟਿੰਗ ਹੋਈ। ਦੇਸ਼ ਦੇ 1 ਕਰੋੜ 80 ਲੱਖ ਤੋਂ ਵੱਧ ਵੋਟਰ ਆਪਣੀ ਸਰਕਾਰ ਚੁਣਨਗੇ। ਇਸ ਦੇ ਨਤੀਜੇ ਇੱਕ ਹਫ਼ਤੇ ਵਿੱਚ ਆਉਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦਾ ਕਹਿਣਾ ਹੈ ਕਿ ਭੜਕਾਹਟ ਅਤੇ ਸ਼ਬਦੀ ਜੰਗ ਦੀ ਬਜਾਏ ਉਹ ਭਾਰਤ ਨਾਲ ਵਿਵਾਦ ਨੂੰ ਕੂਟਨੀਤੀ ਅਤੇ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

- Advertisement -

 

Share this Article
Leave a comment