Breaking News

ਪਰਮੀਸ਼ ਵਰਮਾ ਦੇ ਹੱਕ ‘ਚ ਬੋਲਣ ਵਾਲਿਆਂ ਦੀ ਸ਼ੈਰੀ ਮਾਨ ਨੇ ਕੀਤੀ ਬੋਲਤੀ ਬੰਦ

ਚੰਡੀਗੜ੍ਹ: ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੇ ਹਨ। ਉਸ ਨੇ ਆਪਣੇ ਵਿਆਹ ‘ਚ ਕਰੀਬੀ ਦੋਸਤਾਂ ਤੇ ਕੁਝ ਖ਼ਾਸ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਸੀ।

ਇਸ ਵਿਆਹ ਦੌਰਾਨ ਸ਼ੈਰੀ ਮਾਨ ਫੋਨ ਜਮ੍ਹਾ ਕਰਵਾਉਣ ਨੂੰ ਲੈ ਕੇ ਨਾਰਾਜ਼ ਹੋ ਗਏ ਸਨ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ, ਜੋ ਕਿ ਹਾਲੇ ਤੱਕ ਜਾਰੀ ਹੈ।

ਸ਼ੈਰੀ ਮਾਨ ਨੇ ਵਿਆਹ ਵਾਲੇ ਦਿਨ ਹੀ ਪਰਮੀਸ਼ ਵਰਮਾ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਗਾਲ੍ਹਾਂ ਕੱਢੀਆਂ, ਜਿਸ ਦਾ ਪਰਮੀਸ਼ ਵਰਮਾ ਨੇ ਵੀ ਜਵਾਬ ਦਿੱਤਾ। ਇੰਨਾ ਹੀ ਨਹੀਂ ਦੋਵਾਂ ਵਿਚਾਲੇ ਇੱਕ ਦੂਜੇ ਖਿਲਾਫ ਪੋਸਟਾਂ ਦਾ ਸਿਲਸਿਲਾ ਚਲਦਾ ਰਿਹਾ। ਦੋਵਾਂ ਵਿਚਾਲੇ ਇਸ ਵਿਵਾਦ ਨੂੰ ਲੈ ਕੇ ਕੁਝ ਸੈਲੇਬ੍ਰਿਟੀਜ਼ ਆਪਣੀ ਰਾਏ ਰੱਖ ਰਹੇ ਹਨ, ਜਿਨ੍ਹਾਂ ਨੂੰ ਹੁਣ ਸ਼ੈਰੀ ਮਾਨ ਨੇ ਠੋਕਵਾਂ ਜਵਾਬ ਦਿੱਤਾ ਹੈ।

ਸ਼ੈਰੀ ਨੇ ਪੋਸਟ ‘ਚ ਲਿਖਿਆ, ‘ਹਾਂ ਜੀ ਮਿੱਤਰੋ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਚੈਪਟਰ ਖ਼ਤਮ ਹੋ ਗਿਆ ਪਰ ਮੈਂ ਕਿਹਾ ਸੀ ਕਿ ਇਹ ਅੰਤ ਨਹੀਂ, ਇਹ ਤਾਂ ਨਵੀਂ ਸ਼ੁਰੂਆਤ ਹੈ। ਸਾਰੀ ਉਮਰ ਯਾਰੀ-ਯਾਰੀ ਕਰਨ ਵਾਲਿਆਂ ਨਾਲ ਵੀ ਕਦੇ ਇੰਝ ਹੋ ਜਾਂਦਾ ਹੈ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਮਿੱਤਰੋ।’

ਇਸ ਤੋਂ ਅੱਗੇ ਸ਼ੈਰੀ ਨੇ ਲਿਖਿਆ, ‘ਇਸ ਜ਼ਿੰਦਗੀ ਨੂੰ ਇੰਝ ਜੀਓ ਜਿਵੇਂ ਕਿਸੇ ਦਾ ਕੁਝ ਨਹੀਂ ਦੇਣਾ। ਬਿਲਕੁਲ ਟੈਂਸ਼ਨ ਫ੍ਰੀ। ਕਿਸੇ ਦਾ ਕੋਈ ਕਰਜ਼ਾ ਵੀ ਨਾਂ ਰੱਖਿਓ ਸਿਰ ’ਤੇ… ਕਿਉਂਕਿ ਉਹ ਬੰਦਾ ਹੀ ਕੀ ਜਿਹੜਾ ਦੁਨੀਆ ਦਾ ਕਰਜ਼ਦਾਰ ਹੋਵੇ। ਜ਼ਿੰਦਗੀ ਤਾਂ ਆਪਣੀ ਹੈ ਨਾਂ ਅਸੀਂ ਇਹ ਮੰਗੀ ਸੀ ਤੇ ਨਾਂ ਇਹ ਕਿਸੇ ਹੋਰ ’ਤੇ ਨਿਰਭਰ ਹੈ ਜੱਟੋ।’

ਇੱਕ ਹੋਰ ਪੋਸਟ ‘ਚ ਉਨ੍ਹਾਂ ਲਿਖਿਆ, ‘ਬਾਕੀ ਗੱਲ ਤਾਂ ਦੋ ਯਾਰਾਂ ਵਿਚਾਲੇ ਸੀ ਪਰ ਕੁਝ ਧੱਕੇ ਨਾਲ ਬਣੇ ਹੋਏ ਸੈਲੇਬ੍ਰਿਟੀ ਬਰੈੱਡ ਆਵਦੇ ਰਿਪਲਾਈ ਦੇਣ ਲੱਗ ਜਾਂਦੇ ਆ। ਸਾਲਿਓ ਪਹਿਲਾਂ ਆਵਦੇ ਘਰ ਸਾਂਭੋ। ਇਹ ਉਹਦੀ ਤੇ ਮੇਰੀ ਗੱਲ ਹੈ, ਨਾਂ ਤੇਰਾ ਰਿਪਲਾਈ ਕਿਸੇ ਨੇ ਪੁੱਛਿਆ ਤੇ ਨਾਂ ਤੈਨੂੰ ਕਿਸੇ ਨੇ ਪੁੱਛਿਆ। ਸਾਲੇ ਧੱਕੇ ਨਾਲ ਹੀ ਫਸਣ ਨੂੰ ਫਿਰਦੇ ਨੇ। ਵੀਡੀਓ ਗੇਮ ਖੇਡੋ ਚਲੋ ਬੇਟਾ।’

Check Also

ਰਾਜੂ ਸ਼੍ਰੀਵਾਸਤਵ ਦੀ ਪ੍ਰਾਰਥਨਾ ਸਭਾ ‘ਚ ਪਹੁੰਚੇ ਜੌਨੀ ਲੀਵਰ ਆਪਣੇ ਵਿਵਹਾਰ ਨੂੰ ਲੈ ਕੇ ਹੋਏ ਟ੍ਰੋਲ

ਨਿਊਜ਼ ਡੈਸਕ: ਕਰੀਬ 42 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 21 …

Leave a Reply

Your email address will not be published.