SGPC ਨੇ ਮੰਗੂ ਮੱਠ ਬਾਰੇ ਦਿੱਤਾ ਖ਼ਤਰਨਾਕ ਬਿਆਨ! ਦੁਨੀਆਂ ਭਰ ਦੇ ਸਿੱਖਾਂ ‘ਚ ਪੈਦਾ ਹੋ ਗਿਆ ਰੋਸ! ਕਹਿੰਦੇ SGPC ਵਾਲੇ ਸਿੱਖ ਇਤਿਹਾਸ ਖ਼ਤਮ ਕਰਕੇ ਰਹਿਣਗੇ!

TeamGlobalPunjab
4 Min Read
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਉਡੀਸ਼ਾ ਦੇ ਜਗਨਨਾਥ ਮੰਦਰ ਨੇੜਲੇ ਇਲਾਕੇ ਪੁਰੀ ‘ਚ ਪੈਂਦੇ ਮੰਗੂ ਮੱਠ ਨਾਲ ਗੁਰੂ ਨਾਨਕ ਦੇਵ ਜੀ ਦਾ ਕੋਈ ਸਬੰਧ ਨਹੀਂ। ਸ਼੍ਰੋਮਣੀ ਕਮੇਟੀ ਵਲੋਂ ਉੱਥੇ ਭੇਜੇ ਗਏ ਗਏ ਇੱਕ ਤਿੰਨ ਮੈਂਬਰੀ ਵਫ਼ਦ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਗੁਰੂ ਸਾਹਿਬ ਕਦੇ ਇੱਥੇ ਆਏ ਸਨ। ਸ਼੍ਰੋਮਣੀ ਕਮੇਟੀ ਵਫ਼ਦ ਦੇ ਇਸ ਬਿਆਨ ਤੋਂ ਬਾਅਦ ਜਿੱਥੇ ਲੋਕਾਂ ਨੇ ਇਸ ਵਫ਼ਦ ਨੂੰ ਭਾਈ ਕਾਨ੍ਹ ਸਿੰਘ ਨਾਭਾ, ਇਤਿਹਾਸਕਾਰ ਗੰਡਾ ਸਿੰਘ ਤੇ ਗਿਆਨੀ ਗਿਆਨ ਸਿੰਘ ਵਰਗੇ ਸਿੱਖ ਵਿਦਵਾਨਾਂ ਦਾ ਲਿਖਿਆ ਸਾਹਿਤ ਪੜ੍ਹਨ ਦੀਆਂ ਸਲਾਹਾਂ ਦੇ ਕੇ ਗ਼ਲਤ ਠਹਿਰਾਉਂਦਿਆਂ ਇਸ ਨੂੰ ਸਿੱਖ ਇਤਿਹਾਸ ਖ਼ਤਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਉੱਥੇ ਦੂਜੇ ਪਾਸੇ ਮੰਗੂ ਮੱਠ ਨਾਲ ਸਬੰਧਤ ਉਡੀਸ਼ਾ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਰਿਲੀਜੀਅਸ ਐਂਡ ਚੈਰੀਟੇਬਲ ਸੰਸਥਾ ਦੇ ਅਹੁਦੇਦਾਰਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।
ਦੱਸ ਦਈਏ ਕਿ ਸਿੱਖ ਇਤਿਹਾਸ ਨਾਲ ਸਬੰਧਤ ਦੱਸੇ ਜਾਂਦੇ ਮੰਗੂ ਮੱਠ ਨੂੰ ਉਡੀਸ਼ਾ ਸਰਕਾਰ ਵੱਲੋ ਢਾਏ ਜਾਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਦਾ ਇਹ 3 ਮੈਂਬਰੀ ਵਫ਼ਦ ਉੱਥੇ ਗਿਆ ਸੀ। ਜਿਨ੍ਹਾਂ ਦਾ ਕਹਿਣਾ ਹੈ ਕਿ ਉੱਥੋਂ ਦੀ ਸਾਰਕਰ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਹੈ ਕਿ ਉਹ ਮੰਗੂ ਮੱਠ ਨੂੰ ਨਹੀਂ ਬਲਕਿ ਉਸ ਦੇ ਆਲੇ ਦੁਆਲੇ ਦੀਆਂ ਗੈਰਕਨੂੰਨੀ ਇਮਾਰਤਾਂ ਨੂੰ ਢਾਹੁਣਗੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਇਸ ਵਫ਼ਦ ਦੇ ਮੈਂਬਰ ਹਰਜਾਪ ਸਿੰਘ ਨੇ ਦੱਸਿਆ ਕਿ ਹੋਰਨਾਂ ਗੱਲਾਂ ਦੇ ਨਾਲ ਨਾਲ ਇਹ ਵੀ ਸੱਚ ਹੈ, ਕਿ ਉਨ੍ਹਾਂ ਨੂੰ ਅਜਿਹੇ ਕੋਈ ਸਬੂਤ ਨਹੀਂ ਮਿਲੇ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਗੁਰੂ ਨਾਨਕ ਦੇਵ ਜੀ ਕਦੇ ਮੰਗੂ ਮੱਠ ਆਏ ਸਨ। ਉਨ੍ਹਾਂ ਕਿਹਾ ਕਿ ਇੰਨਾ ਜਰੂਰ ਹੈ ਕਿ ਉਨ੍ਹਾਂ ਨੂੰ ਉੱਥੇ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਦੀ ਇੱਕ ਮੂਰਤੀ ਜਰੂਰ ਮਿਲੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜਗਨਨਾਥ ਗਏ ਜਰੂਰ ਸਨ, ਪਰ ਉਹ ਉੱਥੇ ਮੰਗੂ ਮੱਠ ‘ਚ ਠਹਿਰੇ ਸਨ ਕਿ ਨਹੀਂ, ਇਹ ਸਾਫ ਨਹੀਂ ਹੋ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦਾਆਵੇ ਕੀਤੇ ਜਾਂਦੇ ਹਨ, ਕਿ ਲਾਂਘੇ ਸਮੇ ਦੌਰਾਨ ਮੰਗੂ ਮੱਠ ‘ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ, ਪਰ ਉਹ ਦੱਸਣਾ ਚਾਹੁੰਦੇ ਹਨ ਕਿ ਮੰਗੂ ਮੱਠ ਬੇਹਦ ਛੋਟਾ ਹੈ ਤੇ ਇਹ ਸੰਭਵ ਨਹੀਂ ਹੈ ਕਿ ਕਦੇ ਇਤਿਹਾਸ ‘ਚ ਇੱਥੇ ਗੁਰਦੁਆਰਾ ਸਾਹਿਬ ਵੀ ਰਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਵਫ਼ਦ ਨੇ ਮੰਗੂ ਮੱਠ ਦੇ ਆਲੇ ਦੁਆਲੇ ਦੇ ਲੋਕਾਂ ਅਤੇ ਮੱਠ ਦੇ ਸੰਚਾਲਕ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉੱਥੇ ਗੁਰਦੁਆਰਾ ਸਾਹਿਬ ਕਦੇ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਇਸੇ ਲਈ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਗੁਰੂ ਨਾਨਕ ਦੇਵ ਜੀ ਇੱਥੇ ਕਦੇ ਵੀ ਨਹੀਂ ਆਏ ਸਨ।
ਦੂਜੇ ਪਾਸੇ ਸੂਤਰਾਂ ਅਨੁਸਾਰ ਜੇਕਰ ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਸਬਦ ਕੋਸ਼’ ਅਤੇ ਇਤਿਹਾਸਕਾਰ ਗੰਡਾ ਸਿੰਘ ਤੋਂ ਇਲਾਵਾ ਗਿਆਨੀ ਗਿਆਨ ਸਿੰਘ ਦਾ ਸਾਹਿਤ ਪੜ੍ਹੀਏ ਤਾਂ ਪਤਾ ਲੱਗੇਗਾ ਕਿ ਉਨ੍ਹਾਂ ‘ਚ ਮੰਗੂ ਮੱਠ ਅੰਦਰ ਗੁਰਦੁਆਰਾ ਸਾਹਿਬ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਮੰਗੂ  ਮੱਠ ਬਾਰੇ ਸ਼੍ਰੋਮਣੀ ਕਮੇਟੀ ਵਫ਼ਦ ਦਾ ਬਿਆਨ ਆਉਣ ਤੋਂ ਬਾਅਦ ਉਡੀਸ਼ਾ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਰਿਲੀਜੀਅਸ ਐਂਡ ਚੈਰੀਟੇਬਲ ਸੰਸਥਾ ਦੇ ਅਹੁਦੇਦਾਰਾਂ ਨੇ ਇਹ ਕਹਿੰਦਿਆਂ ਨਿੰਦਾ ਕੀਤੀ ਹੈ ਕਿ ਇਹ ਲੋਕ ਇਸ ਤਰ੍ਹਾਂ ਦਾ ਬਿਆਨ ਕਿਵੇਂ ਦੇ ਸਕਦੇ ਨੇ ? ਜਦਕਿ ਸਿੱਖ ਭਾਈਚਾਰੇ ਦੇ ਲੋਕ ਇਹ ਭਲੀ ਭਾਂਤ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਜੀ ਨਾ ਸਿਰਫ ਜਗਨਨਾਥ ਆਏ ਸਨ ਬਲਕਿ ਮੰਗੂ ਮੱਠ ਵੀ ਠਹਿਰੇ ਸਨ। ਟਰਸਟ ਦੇ ਬੁਲਾਰੇ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਸਿੱਖ ਇਤਿਹਾਸ ਪੜ੍ਹ ਲੈਣਾ ਚਾਹੀਦਾ ਸੀ। ਬੁਲਾਰੇ ਅਨੁਸਾਰ ਟਰਸਟ ਇਨ੍ਹਾਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ ਕਿ ਉਹ ਉਡੀਸ਼ਾ ਸਰਕਾਰ ਨੂੰ ਸਮਝਾ ਸਕੇ ਕਿ ਮੰਗੂ ਮੱਠ ਦੀ ਸਿੱਖ ਇਤਿਹਾਸ ਨਾਲ ਕੀ ਸਾਂਝ ਹੈ।

Share this Article
Leave a comment