Home / News / ਆਰਐਸਐਸ ਵਿਰੁੱਧ ਐਸਜੀਪੀਸੀ ਨੇ ਖੋਲ੍ਹਿਆ ਮੋਰਚਾ! ਹੈਰਾਨੀਜਨਕ ਤਸਵੀਰਾਂ ਕੀਤੀਆਂ ਜਨਤਕ

ਆਰਐਸਐਸ ਵਿਰੁੱਧ ਐਸਜੀਪੀਸੀ ਨੇ ਖੋਲ੍ਹਿਆ ਮੋਰਚਾ! ਹੈਰਾਨੀਜਨਕ ਤਸਵੀਰਾਂ ਕੀਤੀਆਂ ਜਨਤਕ

ਅੰਮ੍ਰਿਤਸਰ : ਭਾਜਪਾ ਅਤੇ ਅਕਾਲੀ ਦਲ ਦੇ ਦਿੱਲੀ ਵਿੱਚ ਟੁੱਟੇ ਗਠਜੋੜ ਦਾ ਅਸਰ ਪੰਜਾਬ ਵਿਚ ਵੀ ਦੇਖਣ ਮਿਲ ਰਿਹਾ ਹੈ। ਇਸ ਕੁੜੱਤਣ ਦੇ ਚੱਲਦਿਆਂ ਹੀ ਅੱਜ ਐਸਜੀਪੀਸੀ ਦੇ ਮੈਬਰ ਕਰਨੈਲ ਸਿੰਘ ਪੰਜੋਲੀ ਨੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਕੁਝ ਤਸਵੀਰਾਂ ਰਾਹੀਂ ਆਰਐਸਐਸ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਆਰ ਐਸ ਐਸ ਛੋਟੇ ਬੱਚਿਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੀ ਹੈ।

ਪੰਜੋਲੀ ਨੇ ਕਿਹਾ ਕਿ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਲਈ ਇਹ ਖਤਰਨਾਕ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਾਹਰੀ ਤਾਕਤਾਂ ਤੋਂ ਬਚਾਉਣ ਲਈ ਫੌਜ ਹੈ ਅਤੇ ਉਸ ਨੂੰ ਤਾਕਤਵਰ ਕਰਨ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਕੁਝ ਅਜਿਹੀਆਂ ਤਸਵੀਰਾਂ ਵੀ ਦਿਖਾਈਆਂ ਜਿਸ ਵਿੱਚ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਦਿਖਾਈ ਦੇ ਰਹੇ ਸਨ। ਪੰਜੋਲੀ ਅਨੁਸਾਰ ਜਿੱਥੇ ਆਰਐਸਐਸ ਨੇ ਹਥਿਆਰਾਂ ਦਾ ਭੰਡਾਰ ਰੱਖਿਆ ਹੈ ਉੱਥੇ ਹੀ ਪ੍ਰਧਾਨ ਮੰਤਰੀ ਵੀ ਆਪਣੀ ਪੂਜਾ ਪਾਠ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਆਰਐਸਐਸ ਜਿਹੀ ਇੱਕ ਜਥੇਬੰਦੀ ਜੇਕਰ ਬੱਚਿਆਂ ਨੂੰ ਅਜਿਹੀ ਸਿਖਲਾਈ ਦੇਵੇਗੀ ਤਾਂ ਇਹ ਦੇਸ਼ ਦੀ ਅਖੰਡਤਾ ਨੂੰ ਖਤਰਾ ਹੋਵੇਗਾ।

ਪੰਜੋਲੀ ਅਨੁਸਾਰ ਅਜਿਹਾ ਕਰਕੇ ਲਗਾਤਾਰ ਸਿਵਲ ਵਾਰ ਨੂੰ ਸੱਧਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਪਾਰਲੀਮੈਂਟ ਅੰਦਰ ਬਹਿਸ ਹੋਣੀ ਚਾਹੀਦੀ ਹੈ ਅਤੇ ਇਸ ਜਥੇਬੰਦੀ ‘ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਪੰਜੌਲੀ ਨੇ ਕਿਹਾ ਕਿ ਜੇਕਰ ਆਰਐਸਐਸ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੀ ਹੈ ਤਾਂ ਉਹ ਖੁੱਲ੍ਹੇ ਦਿਲ ਨਾਲ ਕਿਧਰੇ ਵੀ ਕਰ ਸਕਦੀ ਹੈ ਅਤੇ ਕਿਧਰੇ ਵੀ ਸਮਾਜ ਭਲਾਈ ਕੰਮ ਕਰਨਾ ਚਾਹੁੰਦੀ ਤਾਂ ਕਰ ਸਕਦੀ ਹੈ ਪਰ ਅਜਿਹੀਆਂ ਗਤੀਵਿਧੀਆਂ ਗਲਤ ਹਨ।

ਇਸ ਸਮੇਂ ਉਨ੍ਹਾਂ ਨੇ ਕੁਝ ਅਪੱਤੀਜਨਕ ਤਸਵੀਰਾਂ ਵੀ ਜਨਤਕ ਕੀਤੀਆਂ :

Check Also

ਬਹਿਬਲ ਕਾਂਡ: ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਿਜ

ਚੰਡੀਗੜ੍ਹ: ਬਹਿਬਲ ਕਾਂਡ ਵਿੱਚ ਨਾਮਜ਼ਦ ਪੁਲੀਸ ਅਧਿਕਾਰੀਆਂ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ …

Leave a Reply

Your email address will not be published. Required fields are marked *