ਦੇਸ਼ ਨੂੰ ਮਿਲੇਗੀ ਸਰਵਾਈਕਲ ਕੈਂਸਰ ਖਿਲਾਫ ਪਹਿਲੀ ਵੈਕਸੀਨ, ਜਾਣੋ ਕਿੰਨੀ ਹੋਵੇਗੀ ਅਸਰਦਾਰ

Global Team
2 Min Read

ਨਵੀਂ ਦਿੱਲੀ: ਦੇਸ਼ ਵਿੱਚ ਛਾਤੀ ਦੇ ਕੈਂਸਰ ਤੋਂ ਬਾਅਦ ਔਰਤਾਂ ‘ਚ ਸਰਵਾਈਕਲ ਕੈਂਸਰ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾਂਦੇ ਹਨ। ਇਸ ਕੈਂਸਰ ਨਾਲ ਪੀੜਤ ਜ਼ਿਆਦਾਤਰ ਔਰਤਾਂ ਐਡਵਾਂਸ ਸਟੇਜ ‘ਤੇ ਇਲਾਜ ਲਈ ਡਾਕਟਰਾਂ ਕੋਲ ਪਹੁੰਚਦੀਆਂ ਹਨ, ਜਿਸ ਕਾਰਨ ਕਈ ਵਾਰ ਮਰੀਜ਼ ਦੀ ਜਾਨ ਬਚਾਉਣੀ ਮੁਸ਼ਕਲ ਹੋ ਜਾਂਦੀ ਹੈ। ਹੁਣ ਭਾਰਤ ਨੂੰ ਸਰਵਾਈਕਲ ਕੈਂਸਰ ਦੇ ਖਿਲਾਫ ਪਹਿਲੀ Quadrivalent Human Papillomavirus vaccine (qHPV) ਮਿਲ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਟੀਕਾ 1 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਵੈਕਸੀਨ ਦੇ ਆਉਣ ਨਾਲ ਸਰਵਾਈਕਲ ਕੈਂਸਰ ਦੀ ਰੋਕਥਾਮ ਵਿੱਚ ਕਾਫੀ ਮਦਦ ਮਿਲੇਗੀ।

ਇਹ ਵੈਕਸੀਨ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਤਿਆਰ ਕੀਤੀ ਗਈ ਹੈ। ਸੀਰਮ ਇੰਸਟੀਚਿਊਟ ਅਤੇ ਵਿਭਾਗ ਅਤੇ ਬਾਇਓਟੈਕਨਾਲੋਜੀ ਮਿਲ ਕੇ ਇਸ ਵੈਕਸੀਨ ਨੂੰ ਲਾਂਚ ਕਰਨਗੇ। HPV ਵੈਕਸੀਨ ਔਰਤਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਏਗੀ। ਇਹ ਵੈਕਸੀਨ ਸਸਤੀ ਅਤੇ ਪਹੁੰਚਯੋਗ ਹੋਵੇਗੀ। ਡਾਕਟਰਾਂ ਮੁਤਾਬਕ ਸਰਵਾਈਕਲ ਕੈਂਸਰ ਲਈ ਐੱਚਵੀਵੀ ਵੈਕਸੀਨ ਪਹਿਲਾਂ ਹੀ ਮੌਜੂਦ ਹੈ ਪਰ ਲੋਕ ਇਸ ਬਾਰੇ ਜਾਗਰੂਕ ਨਹੀਂ ਹਨ। ਪਰ ਪਹਿਲੀ Quadrivalent Human Papillomavirus vaccine (qHPV) ਮੌਜੂਦਾ ਵੈਕਸੀਨ ਨਾਲੋਂ ਘੱਟ ਕੀਮਤ ‘ਤੇ ਉਪਲਬਧ ਹੋਵੇਗੀ।

ਉੱਥੇ ਹੀ ਮਾਹਰਾਂ ਨੇ ਉਮੀਦ ਜਤਾਈ ਹੈ ਕਿ ਇਸ ਨੂੰ ਰਾਸ਼ਟਰੀ ਐਚਪੀਵੀ ਟੀਕਾਕਰਨ ਰਣਨੀਤੀਆਂ ਵਿੱਚ ਲਾਗੂ ਕੀਤਾ ਜਾਵੇਗਾ। ਦੁਨੀਆ ਭਰ ਵਿੱਚ ਸਰਵਾਈਕਲ ਕੈਂਸਰ ਲਈ ਵਰਤਮਾਨ ‘ਚ ਦੋ ਟੀਕੇ ਹਨ। ਪਹਿਲੀ ਕੁਆਡ੍ਰੀਵੈਲੈਂਟ ਵੈਕਸੀਨ ਅਤੇ ਦੂਜੀ ਬਾਈਵੇਲੈਂਟ ਵੈਕਸੀਨ ਹੈ।

ਦੱਸਣਯੋਗ ਹੈ ਕਿ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਜੁਲਾਈ ਵਿੱਚ ਸਰਵਾਈਕਲ ਕੈਂਸਰ ਦੇ ਖਿਲਾਫ ਦੇਸ਼ ਦੇ ਪਹਿਲੇ ਕੁਆਡ੍ਰੀਵੈਲੈਂਟ ਹਿਊਮਨ ਪੈਪੀਲੋਮਾਵਾਇਰਸ ਵੈਕਸੀਨ ਦੇ ਨੂੰ ਮਨਜ਼ੂਰੀ ਦਿੱਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment