ਭਵਕਿਰਨ ਢੇਸੀ ਦੇ ਕਤਲ ਮਾਮਲੇ ‘ਚ ਹਰਜੋਤ ਸਿੰਘ ਨੂੰ ਜੂਨ ਮਹੀਨੇ ਸੁਣਾਈ ਜਾਵੇਗੀ ਸਜ਼ਾ

TeamGlobalPunjab
2 Min Read

ਵੈਨਕੂਵਰ: ਕੈਨੇਡਾ ਦੇ ਸ਼ਹਿਰ ਸਰੀ ਵਿਖੇ 2017 ‘ਚ ਹੋਏ ਕਤਲ ਮਾਮਲੇ ‘ਚ ਭਵਕਿਰਨ ਢੇਸੀ ਦੇ ਦੋਸਤ ਹਰਜੋਤ ਸਿੰਘ ਦਿਓ ਨੇ ਬੀਤੀ 16 ਫਰਵਰੀ ਨੂੰ ਆਪਣੇ ਗੁਨਾਹ ਕਬੂਲ ਲਏ ਸਨ, ਇਸ ਕੇਸ ‘ਚ ਹੁਣ ਉਸ ਨੂੰ 13 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ।

ਹਰਜੋਤ ਸਿੰਘ ਦੇ ਵਕੀਲ ਨੇ ਬੀ.ਸੀ. ਸੁਪਰੀਮ ਕੋਰਟ ਨੂੰ ਦੱਸਿਆ ਕਿ ਭਵਕਿਰਨ ਢੇਸੀ ਨਾਲ ਮੁਲਾਕਾਤ ਦੌਰਾਨ ਉਸ ਦੇ ਕੋਲ ਭਰੀ ਹੋਈ ਪਸਤੌਲ ਸੀ ਜੋ ਦੁਰਘਟਨਾਵਸ ਚੱਲ ਗਈ ਅਤੇ ਭਵਕਿਰਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਭਵਕਿਰਨ ਦੀ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ। ਇਸ ਤੋਂ ਇਲਾਵਾ ਹਰਜੋਤ ਸਿੰਘ ਦਿਓ ਦੀ ਮਾਂ, ਭਰਾ ਅਤੇ ਭੈਣ ਵਿਰੁੱਧ ਕਤਲ ‘ਚ ਸਹਾਇਕ ਹੋਣ ਦੇ ਦੋਸ਼ ਲੱਗੇ ਸਨ।

ਦੱਸਣਯੋਗ ਹੈ ਕਿ 19 ਸਾਲ ਦੀ ਭਵਕਿਰਨ ਢੇਸੀ ਦੀ ਲਾਸ਼ 2 ਅਗਸਤ 2017 ਨੂੰ ਕੈਨੇਡਾ ਦੇ ਸ਼ਹਿਰ ਸਾਊਥ ਸਰੀ ਦੀ 188 ਸਟਰੀਟ ਅਤੇ 24 ਐਵੇਨਿਊ ਨੇੜ੍ਹੇ ਇਕ ਸੜਦੀ ਹੋਈ ਗੱਡੀ ਵਿਚੋਂ ਬਰਾਮਦ ਕੀਤੀ ਗਈ ਸੀ। ਭਵਕਿਰਨ ਢੇਸੀ ਨੂੰ ਆਖਰੀ ਵਾਰ ਆਪਣੇ ਦੋਸਤਾਂ ਨਾਲ ਰਾਤ ਦੇ ਖਾਣ ‘ਤੇ ਜਾਣ ਵੇਲੇ ਘਰੋਂ ਨਿਕਲਦਿਆਂ ਦੇਖਿਆ ਗਿਆ ਪਰ ਇਸ ਮਗਰੋਂ ਉਸ ਦੀ ਲਾਸ਼ ਹੀ ਬਰਾਮਦ ਹੋਈ। ਕਿਰਨ ਉਸ ਵੇਲੇ ਸਰੀ ਦੀ ਕਵਾਂਟਲਨ ਪਾਲੀਟੈਕਨਿਕ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ। ਮੌਤ ਤੋਂ ਕੁਝ ਮਹੀਨੇ ਪਹਿਲਾਂ ਹੀ ਉਸਨੂੰ ਨਵੀਂ ਕਿਡਨੀ ਮਿਲੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment