ਅਮਰੀਕਾ ‘ਚ ਸ਼ਰਣ ਲੈਣ ਲਈ ਭੁੱਖ ਹੜਤਾਲ ‘ਤੇ ਬੈਠੇ ਭਾਰਤੀਆਂ ਨੂੰ ਜਬਰੀ ਨੱਕ ‘ਚ ਪਾਈਪਾਂ ਪਾ ਕੇ ਖਿਲਾਇਆ ਖਾਣਾ

TeamGlobalPunjab
3 Min Read

America force fed immigrants on hunger strike

ਅਮਰੀਕਾ ‘ਚ ਸ਼ਰਣ ਲੈਣ ਗਏ ਭਾਰਤੀਆਂ ਨੂੰ ਟੈਕਸਸ ਦੇ ਐਲ ਪਾਸੋ ‘ਚ ਬਣੇ ਯੂਐੱਸ ਇਮੀਗਰੇਸ਼ਨ ਐਂਡ ਕਸਟਮ ਇਨਫਾਰਮੇਸ਼ਨ ਕੇਂਦਰ (ਆਈਸੀਈ) ‘ਚ ਬੀਤੀ 9 ਜੁਲਾਈ ਤੋਂ ਦੀ ਭੁੱਖ ਹੜਤਾਲ ‘ਤ ਬੈਠੇ ਸਨ। ਸ਼ਰਣ ਦੀ ਮੰਗ ਦੇ ਚਲਦਿਆਂ ਭੁੱਖ ਹੜਤਾਲ ‘ਤੇ ਬੈਠੇ ਇੱਕ ਭਾਰਤੀ ਪ੍ਰਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਹਿਰਾਸਤ ਕੇਂਦਰ ‘ਚ ਪਾਈਪ ਦੇ ਜ਼ਰੀਏ ਜਬਰੀ ਖਾਣਾ ਖਿਲਾਇਆ ਗਿਆ। ਭਾਰਤੀ ਵਿਅਕਤੀ ਦੀ ਵਕੀਲ ਲਿੰਡਾ ਕੋਰਚਾਡੋ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
America force fed Indian immigrants
ਲਿੰਡਾ ਦੇ ਮੁਤਾਬਕ ਉਨ੍ਹਾਂ ਦੇ ਇੱਕ ਕਲਾਇੰਟ ਨੇ ਦੱਸਿਆ, ‘ਮੈਡੀਕਲ ਕਰਮੀਆਂ ਨੇ ਮੈਨੂੰ ਜਬਰੀ ਖਾਣਾ ਖਿਲਾਇਆ, ਤਿੰਨ ਵਾਰ ਨੱਕ ਵਿੱਚ ਪਾਈਪ ਪਾਈ ਜਿਸ ਕਾਰਨ ਮੇਰੀ ਨੱਕ ਤੋਂ ਖੂਨ ਵਹਿ ਰਿਹਾ ਹੈ ਤੇ ਦਰਦ ਹੋ ਰਿਹਾ ਹੈ।’

Read Also: ਅਮਰੀਕਾ ‘ਚ ਸ਼ਰਣ ਲੈਣ ਲਈ ਭਾਰਤੀਆਂ ਨੇ ਟੈਕਸਸ ਹਿਰਾਸਤ ਕੇਂਦਰ ‘ਚ ਕੀਤੀ ਭੁੱਖ ਹੜਤਾਲ

ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਲਗ ਰਿਹਾ ਹੈ ਕਿ ਇਹ ਉਸ ਵੇਲੇ ਹੋਇਆ ਹੋਵੇਗਾ ਜਦੋਂ ਤਿੰਨ ਹਫਤੇ ਪਹਿਲਾਂ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਉਨ੍ਹਾਂ ਦੇ ਕਲਾਇੰਟਸ ਨੂੰ ਆਈਵੀ ਡਰਿੱਪ ਦੁਆਰਾ ਜਬਰੀ ਖਾਣਾ ਖਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਮੰਗ ਨਿਆਂ ਮੰਤਰਾਲੇ ਵੱਲੋਂ ਸੰਘੀ ਜੱਜਾਂ ਦੇ ਸਾਹਮਣੇ ਅਪੀਲ ਦਾਇਰ ਕਰ ਕੇ ਕੀਤੀ ਗਈ ਸੀ ਜਿਸ ‘ਚ ਇਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹੀ ਇਨ੍ਹਾਂ ਨੂੰ ਭੋਜਨ ਖਿਲਾਉਣ।
America force fed Indian immigrants
ਵਕੀਲ ਨੇ ਦੱਸਿਆ ਕਿ ਦੇਸ਼ ‘ਚ ਸ਼ਰਣ ਮੰਗ ਰਹੇ ਭਾਰਤੀ ਲੋਕਾਂ ‘ਚੋਂ ਇੱਕ ਨੂੰ ਉਨ੍ਹਾਂ ਦੇ ਕੋਲ ਵਹੀਲ ਚੇਅਰ ‘ਤੇ ਲਿਆਇਆ ਗਿਆ। ਉਨ੍ਹਾਂ ਦੀ ਨੱਕ ‘ਚ ਪਾਈਪ ਪਾਏ ਹੋਏ ਸਨ ਤੇ ਉਨ੍ਹਾਂ ਨੇ ਜਬਰਨ ਖਾਣਾ ਖਵਾਉਣ ਬਾਰੇ ਵੀ ਦੱਸਿਆ।
America force fed Indian immigrants

- Advertisement -
America force fed immigrants on hunger strike

ਦੱਸ ਦੇਈਏ ਇ੍ਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਡਿਪੋਰਟ ਕਰਨ ਸਬੰਧੀ ਹੁਕਮ ਪ੍ਰਾਪਤ ਨਹੀਂ ਹੋ ਜਾਂਦੇ ਉਦੋਂ ਤੱਕ ਉਨ੍ਹਾਂ ਨੂੰ ਹਿਰਾਸਤ ‘ਚ ਨਾ ਰੱਖਿਆ ਜਾਵੇ। ਇਹ ਭਾਰਤੀ ਸ਼ਰਣ ਮੰਗਣ ਇੱਥੇ ਆਏ ਸਨ ਪਰ ਉਨ੍ਹਾਂ ਦੀ ਅਪੀਲ ਨੂੰ ਠੁਕਰਾ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਆਪਣੀਆਂ ਅਰਜ਼ੀਆਂ ‘ਤੇ ਮੁੜ ਵਿਚਾਰ ਕਰਨ ਲਈ ਮੰਗ ਕੀਤੀ ਜਾ ਰਹੀ ਹੈ।
ਖਬਰਾਂ ਮੁਤਾਬਕ ਇਹ ਤਿੰਨੋਂ ਭਾਰਤੀ ਕਈ ਮਹੀਨਿਆਂ ਤੋਂ ਹਿਰਾਸਤ ਕੇਂਦਰ ‘ਚ ਬੰਦ ਹਨ ਜਦਕਿ ਇਨ੍ਹਾਂ ‘ਚੋਂ ਇਕ ਨੂੰ ਹਿਰਾਸਤ ‘ਚ ਬੰਦ ਹੋਏ ਨੂੰ ਇਕ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਹੈ।

Share this Article
Leave a comment