ਹਮਾਸ ਦੇ ਸੀਨੀਅਰ ਅਧਿਕਾਰੀ ਦੀ ਅਮਰੀਕਾ ਨੂੰ ਚੇਤਾਵਨੀ, USSR ਵਾਂਗ ਢਹਿ ਜਾਵੇਗਾ USA

Rajneet Kaur
2 Min Read

ਨਿਊਜ਼ ਡੈਸਕ: ਇਜ਼ਰਾਈਲ ਨਾਲ ਚੱਲ ਰਹੀ ਜੰਗ ਦੇ ਵਿਚਕਾਰ, ਹਮਾਸ ਦੇ ਸੀਨੀਅਰ ਅਧਿਕਾਰੀ ਅਲੀ ਬਰਾਕਾ ਨੇ ਚੇਤਾਵਨੀ ਦਿੱਤੀ ਹੈ। ਉਸਨੇ ਕਿਹਾ ਕਿ ਇੱਕ ਦਿਨ ਅਮਰੀਕਾ ‘ਅਤੀਤ ਦੀ ਗੱਲ’ ਹੋਵੇਗਾ ਅਤੇ ‘ਯੂਐਸਐਸਆਰ ਵਾਂਗ ਢਹਿ ਜਾਵੇਗਾ।’ਅਲੀ ਬਰਾਕਾ ਨੇ ਇੱਕ  ਇੰਟਰਵਿਊ ਵਿੱਚ ਇਹ ਟਿੱਪਣੀ ਕੀਤੀ ਹੈ।

ਬਰਾਕਾ ਨੇ ਇੰਟਰਵਿਊ ਵਿੱਚ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਬ੍ਰਿਟੇਨ ਅਤੇ ਗਲੋਬਲ ਫ੍ਰੀਮੇਸਨਰੀ ਦੁਆਰਾ ਕੀਤੀ ਗਈ ਸੀ ਅਤੇ ਇਹ USSR ਦੀ ਤਰ੍ਹਾਂ ਹੀ ਢਹਿ ਜਾਵੇਗਾ।’ ਹਮਾਸ ਦੇ ਅਧਿਕਾਰੀ ਨੇ ਚੇਤਾਵਨੀ ਦਿੱਤੀ, ‘ਖਿੱਤੇ ਵਿੱਚ ਅਮਰੀਕਾ ਦੇ ਸਾਰੇ ਦੁਸ਼ਮਣ ਗੱਲ ਕਰ ਰਹੇ ਹਨ ਅਤੇ ਨੇੜੇ ਆ ਰਹੇ ਹਨ। ਉਹ ਦਿਨ ਆ ਸਕਦਾ ਹੈ ਜਦੋਂ ਉਹ ਯੁੱਦ ‘ਚ ਵੀ ਸ਼ਾਮਿਲ ਹੋ ਜਾਣਗੇੇ  ਅਤੇ ਅਮਰੀਕਾ ਨੂੰ ਬੀਤੇ ਦੀ ਗੱਲ ਬਣਾ ਦੇਣਗੇ।’ ਉਸ ਨੇ ਕਿਹਾ, ‘ਅਮਰੀਕਾ ਸ਼ਕਤੀਸ਼ਾਲੀ ਨਹੀਂ ਰਹੇਗਾ।

ਅਲੀ ਬਰਾਕਾ ਨੇ ਉੱਤਰੀ ਕੋਰੀਆ ਦੀ ਅਮਰੀਕਾ ‘ਤੇ ਹਮਲਾ ਕਰਨ ਦੀ ਸਮਰੱਥਾ ਦੀ ਵੀ ਤਾਰੀਫ ਕੀਤੀ। ਉਸ ਨੇ ਕਿਹਾ ਜਿਵੇਂ ਕਿ ਤੁਸੀਂ ਜਾਣਦੇ ਹੋ, ਉੱਤਰੀ ਕੋਰੀਆ ਦਾ ਨੇਤਾ ਸ਼ਾਇਦ ਦੁਨੀਆ ਦਾ ਇਕਲੌਤਾ ਨੇਤਾ ਹੈ ਜੋ ਅਮਰੀਕਾ ‘ਤੇ ਹਮਲਾ ਕਰਨ ਦੇ ਸਮਰੱਥ ਹੈ। ਅਲੀ ਬਰਾਕਾ ਨੇ ਕਿਹਾ, ‘ਉੱਤਰੀ ਕੋਰੀਆ ਕੋਲ ਅਮਰੀਕਾ ‘ਤੇ ਹਮਲਾ ਕਰਨ ਦੀ ਸਮਰੱਥਾ ਹੈ। ਉਹ ਦਿਨ ਆ ਸਕਦਾ ਹੈ ਜਦੋਂ ਉੱਤਰੀ ਕੋਰੀਆ ਦਖਲ ਦੇਵੇਗਾ, ਕਿਉਂਕਿ ਆਖਰਕਾਰ, ਇਹ [ਸਾਡੇ] ਗਠਜੋੜ ਦਾ ਹਿੱਸਾ ਹੈ। ਹਮਾਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਮਾਸ ਦੇ ਇਕ ਵਫ਼ਦ ਨੇ ਹਾਲ ਹੀ ਵਿਚ ਮਾਸਕੋ ਦੀ ਯਾਤਰਾ ਕੀਤੀ ਸੀ ਅਤੇ ਇਕ ਵਫ਼ਦ ਬੀਜਿੰਗ ਵੀ ਜਾਵੇਗਾ। ਚੀਨ ਨੇ ਦੋਹਾ ਵਿੱਚ ਦੂਤ ਭੇਜੇ, ਅਤੇ ਚੀਨ ਅਤੇ ਰੂਸ ਨੇ ਹਮਾਸ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।

ਬਰਾਕਾ ਨੇ ਕਿਹਾ, ‘ਇਰਾਨ ਕੋਲ ਅਮਰੀਕਾ ‘ਤੇ ਹਮਲਾ ਕਰਨ ਦੀ ਸਮਰੱਥਾ ਨਹੀਂ ਹੈ। ਜੇਕਰ ਈਰਾਨ ਦਖਲਅੰਦਾਜ਼ੀ ਕਰਨ ਦਾ ਫੈਸਲਾ ਕਰਦਾ ਹੈ, ਤਾਂ ਇਹ ਖੇਤਰ ਵਿੱਚ ਜ਼ੀਓਨਿਸਟ ਸੰਸਥਾਵਾਂ ਅਤੇ ਅਮਰੀਕੀ ਟਿਕਾਣਿਆਂ ‘ਤੇ ਹਮਲਾ ਕਰ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment