ਸਰੀ ਵਿਖੇ 19 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

TeamGlobalPunjab
1 Min Read

ਸਰੀ: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਪੰਜਾਬੀ ਨੌਜਵਾਨ ਦੀ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 19 ਸਾਲਾ ਨੌਜਵਾਨ ਸਿਮਰਜੀਤ ਸਿੰਘ ਦਹੇਲੇ ਦੋ ਸਾਲ ਪਹਿਲਾ ਸਟਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ।

ਰਿਪੋਰਟਾਂ ਮੁਤਾਬਕ ਸਿਮਰਜੀਤ ਦੀ ਮ੍ਰਿਤਕ ਦੇਹ ਐਲੇਕਸ ਫਰੇਜ਼ਰ ਬਰਿੱਜ (Alex Fraser Bridge) ਦੇ ਪਾਣੀ ‘ਚੋਂ ਮਿਲੀ ਹੈ, ਫਿਲਹਾਲ ਉਸਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ 14 ਜਨਵਰੀ ਦੀ ਰਾਤ ਦੀ ਦੱਸੀ ਜਾ ਰਹੀ ਹੈ।

ਸਿਮਰਜੀਤ ਦੇ ਦੋਸਤਾ ਵੱਲੋ ਉਸਦੇ ਅੰਤਮ ਸੰਸਕਾਰ ਤੇ ਪਰਿਵਾਰ ਦੀ ਸਹਾਇਤਾ ਲਈ ਗੋ-ਫੰਡ ਮੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

- Advertisement -

Share this Article
Leave a comment