ਪੰਜਾਬੀ ਮੂਲ ਦਾ ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਦੀ ਸ਼ੱਕੀ ਕੋਕੀਨ ਸਣੇ ਗ੍ਰਿਫ਼ਤਾਰ

TeamGlobalPunjab
2 Min Read

ਨਿਊਯਾਰਕ: ਅਮਰੀਕਾ ਦੇ ‘ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅੰਬੈਸਡਰ ਬ੍ਰਿਜ ‘ਤੇ ਕੋਕੀਨ ਦੇ 6 ਡਫਲ ਬੈਗ ਸਣੇ ਕਾਬੂ ਕੀਤਾ ਗਿਆ ਹੈ। ਡੈਟਰਾਇਟ ਕੰਟਰਾਬੈਂਡ ਐਨਫੋਰਸਮੈਂਟ ਟੀਮ ਦੇ ਅਨੁਸਾਰ ਅੰਬੈਸਡਰ ਬ੍ਰਿਜ ਦੇ ਡੈਟਰਾਇਟ ਵਾਲੇ ਪਾਸੇ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਇੱਕ ਵਪਾਰਕ ਟਰੱਕ ਦੇ ਡਰਾਈਵਰ ਜਗਰੰਤ ਸਿੰਘ ਗਿੱਲ ਨਾਲ ਰੋਕ ਕੇ ਗੱਲ ਕੀਤੀ ਕਿ ਉਹ ਕਿੱਥੋਂ ਆ ਰਿਹਾ ਸੀ ਅਤੇ ਕੀ ਲਿਜਾ ਰਿਹਾ ਹੈ।

ਡਰਾਈਵਰ ਜਗਰੰਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਮੈਰੀਅਨ, ਇੰਡੀਆਨਾ ਸੂਬੇ ਤੋ ਸਟੀਲ ਰੀਲਜ ਦਾ ਲੌਡ ਲੈ ਕੇ ਕੈਨੇਡਾ ਵੱਲ ਆ ਰਿਹਾ ਸੀ। ਸ਼ੱਕ ਪੈਣ ‘ਤੇ ਅਧਿਕਾਰੀਆ ਨੇ ਗਿੱਲ ਨੂੰ ਆਪਣੇ ਟਰੱਕ ਨੂੰ ਪਾਰਕ ਕਰਨ ਲਈ ਕਿਹਾ। ਫਲੈਟਬੈੱਡ ਦੇ ਹੇਠਾਂ ਵਾਲੀ ਸਾਈਡ ਸਟੋਰੇਜ ਕੰਪਾਰਟਮੈਂਟ ਦੀ ਤਲਾਸ਼ੀ ਦੇ ਦੌਰਾਨ ਟਰੱਕ ਵਿੱਚ ਅਧਿਕਾਰੀਆਂ ਨੂੰ ਡਫਲ ਬੈਗ ਮਿਲੇ। ਡਫਲ ਬੈਗਾਂ ਦੇ ਅੰਦਰ ਅਧਿਕਾਰੀਆਂ ਨੂੰ ਪਲਾਸਟਿਕ ਨਾਲ ਲਪੇਟਿਆ ਬੰਡਲ ਮਿਲਿਆ, ਜਿਸ ‘ਤੇ ਵੱਖ-ਵੱਖ ਲੋਗੋ ਅਤੇ ਨੰਬਰ ਸਨ।

ਇਸ ਦੌਰਾਨ ਡਰਾਈਵਰ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਬੈਗਾਂ ‘ਚ 140.75 ਕਿਲੋਗ੍ਰਾਮ ਸ਼ੱਕੀ ਕੌਕੀਨ ਜਿਸ ਸੀ। ਡਰਾਈਵਰ ਗਿੱਲ ਵੱਲੋਂ ਬਾਰਡਰ ਅਧਿਕਾਰੀਆਂ ਸਾਹਮਣੇ ਦਾਅਵਾ ਕੀਤਾ ਗਿਆ ਕਿ ਉਸਨੂੰ ਨਹੀਂ ਪਤਾ ਕਿ ਇਹ ਕੋਕੀਨ ਉਸਦੇ ਟ੍ਰੇਲਰ ਦੇ ਸਟੋਰੇਜ ਵਿੱਚ ਕਿਵੇਂ ਆਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment