ਨਵੀਂ ਦਿੱਲੀ: ਮੰਗਲਵਾਰ ਨੂੰ ਸੰਸਦ ਭਵਨ ਵਿੱਚ ਕੁਝ ਅਜਿਹਾ ਹੋਇਆ ਜਿਸ ਕਾਰਨ ਉਥੇ ਮੌਜੂਦ ਹਰ ਵਿਅਕਤੀ ਘਬਰਾ ਗਿਆ। ਸੰਸਦ ‘ਚ ਜਾਰੀ ਬਜਟ ਸੈਸ਼ਨ ਦੌਰਾਨ ਇੱਕ ਗੱਡੀ ਸੰਸਦ ਭਵਨ ‘ਚ ਆਈ ‘ਤੇ ਸੁਰੱਖਿਆ ਸਿਸਟਮ ਨਾਲ ਟਕਰਾ ਗਈ ਤੇ ਸੁਰੱਖਿਆ ਅਲਾਰਮ ਵੱਜ ਗਿਆ। ਉਸੇ ਦੌਰਾਨ ਕਾਰ ਦਾ ਟਾਇਰ ਫਟਣ ਕਾਰਨ ਛੋਟਾ ਜਿਹਾ ਧਮਾਕਾ ਵੀ ਹੋਇਆ ਜਿਸ ਨਾਲ ਉਥੇ ਭਾਜੜਾਂ ਪੈ ਗਈਆਂ ਤੇ ਸੁਰੱਖਿਆ ਅਧਿਕਾਰੀ ਹਰਕਤ ਵਿੱਚ ਆ ਗਏ ਤੇ ਆਪਣੀ ਪੁਜ਼ੀਸ਼ਨ ਲੈ ਕੇ ਮੋਰਚਾ ਸੰਭਾਲ ਲਿਆ।
ਦਰਅਸਲ ਮਣੀਪੁਰ ਦੇ ਸਾਂਸਦ ਥੋਕਚੋ ਮੇਨਿਯਾ ਦੀ ਕਾਰ ਸੁਰੱਖਿਆ ਗੇਟ ’ਤੇ ਰੁਕਣ ਵੇਲੇ ਰੁਕ ਨਹੀਂ ਸਕੀ ਸਗੋਂ ਰੁਕਣ ਦੀ ਬਜਾਏ ਤੈਅ ਥਾਂ ਤੋਂ ਅੱਗੇ ਨਿਕਲ ਗਈ। ਇਸ ਦੌਰਾਨ ਗੱਡੀ ਦਾ ਟਾਇਰ ਹੇਠਾਂ ਲੱਗੇ ਲੋਹੇ ਦੇ ਬੈਰੀਕੇਡ ਨਾਲ ਟਕਰਾ ਕੇ ਫਟ ਗਿਆ।
- Advertisement -
ਗੱਡੀ ਦੇ ਸੁਰੱਖਿਆ ਸਿਸਟਮ ਨਾਲ ਟਕਰਾਉਂਦਿਆਂ ਹੀ ਅਚਾਨਕ ਸੁਰੱਖਿਆ ਸਾਇਰਨ ਵੱਜਿਆ ਜਿਸ ਦੇ ਬਾਅਦ ਸੁਰੱਖਿਆ ਕਰਮੀ ਚੌਕੰਨੇ ਹੋ ਗਏ ਤੇ ਚਾਰੇ ਪਾਸੇ ਅਫਰਾ-ਤਫਰੀ ਮੱਚ ਗਈ। ਗੱਡੀ ਕਿਸ ਸਾਂਸਦ ਦੀ ਹੈ ਤੇ ਅਚਾਨਕ ਇਹ ਹਾਦਸਾ ਕਿਵੇਂ ਹੋਇਆ ਇਹ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਹੁਣ ਸੰਸਦ ਦੇ ਸੁਰੱਖਿਆ ਕਰਮੀਆਂ ਨੇ ਗੱਡੀ ਨੂੰ ਭਵਨ ਅੰਦਰ ਦਾਖਲ ਕਰ ਲਿਆ ਹੈ ਤੇ ਸੰਸਦ ਭਵਨ ਅੰਦਰ ਹੀ ਗੱਡੀ ਦੀ ਛਾਣਬੀਣ ਤੇ ਮੁਰੰਮਤ ਕੀਤੀ ਜਾ ਰਹੀ ਹੈ।