ਵੱਡੀ ਖਬਰ: ਕ੍ਰਿਕਟਰ ਹਰਭਜਨ ਸਿੰਘ ਨੇ ਲਿਆ ਸੰਨਿਆਸ

TeamGlobalPunjab
2 Min Read

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਲਈ ਲੰਬੇ ਸਮੇਂ ਤੱਕ ਖੇਡਣ ਵਾਲੇ ਆਫ ਸਪਿੰਨਰ ਹਰਭਜਨ ਸਿੰਘ ਨੇ ਕਰੀਅਰ ਨਾਲ ਜੁੜਿਆ ਵੱਡਾ ਅਤੇ ਅਹਿਮ ਫ਼ੈਸਲਾ ਲੈਂਦੇ ਹੋਏ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਰਭਜਨ ਸਿੰਘ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਹਰਭਜਨ ਸਿੰਘ ਨੇ ਟਵੀਟ ਕਰ ਲਿਖਿਆ ਕਿ, ‘ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੁੰਦਾ ਹੈ ਤੇ ਅੱਜ ਜਦੋਂ ਮੈਂ ਉਸ ਖੇਡ ਨੂੰ ਅਲਵਿਦਾ ਕਹਿ ਰਿਹਾ ਹਾਂ ਜਿਸ ਨੇ ਮੈਨੂੰ ਜ਼ਿੰਦਗੀ ਵਿੱਚ ਸਭ ਕੁਝ ਦਿੱਤਾ ਹੈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ 23 ਸਾਲਾਂ ਦੀ ਲੰਬੀ ਯਾਤਰਾ ਨੂੰ ਸੁੰਦਰ ਤੇ ਯਾਦਗਾਰ ਬਣਾਇਆ। ਤਹਿ ਦਿਲੋਂ ਧੰਨਵਾਦ 🙏

ਸੂਤਰਾਂ ਦੀ ਮੰਨੀਏ ਤਾਂ 350 ਤੋਂ ਵੱਧ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਸਪਿੰਨਰ ਹਰਭਜਨ ਸਿੰਘ ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਸਿਆਸਤ ਵਿੱਚ ਵੀ ਜਾ ਸਕਦੇ ਹਨ। ਚਰਚਾ ਹੈ ਕਿ ਹਰਭਜਨ ਸਿੰਘ ਲੁਧਿਆਣਾ ਤੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲ ਸਕਦੀ ਹੈ। ਨਵਜੋਤ ਸਿੱਧੂ ਨੇ ਕਿਹਾ ਸੀ ਕਿ ਹਰਭਜਨ ਨਾਲ ਸ਼ੇਅਰ ਕੀਤੀ ਤਸਵੀਰ ਸਭ ਕੁਝ ਦੱਸਦੀ ਹੈ।

ਕ੍ਰਿਕਟ ਜਗਤ ‘ਚ ਭੱਜੀ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਆਪਣਾ ਆਖਰੀ ਪ੍ਰਤੀਯੋਗੀ ਮੈਚ ਇਸ ਸਾਲ ਅਪ੍ਰੈਲ ‘ਚ ਖੇਡਿਆ ਸੀ, ਜਦੋਂ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਆਈ.ਪੀ.ਐੱਲ. ਇਸ ਦੇ ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਖਰੀ ਮੈਚ ਮਾਰਚ 2016 ‘ਚ ਖੇਡਿਆ ਸੀ।

Share this Article
Leave a comment