ਵਾਸ਼ਿੰਗਟਨ: ਚੀਨ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਇੱਥੇ ਹੁਣ ਤੱਕ 2800 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 79 ਹਜ਼ਾਰ ਤੋਂ ਜ਼ਿਆਦਾ ਲੋਕ ਹਾਲੇ ਵੀ ਕੋਰੋਨਾ ਦੀ ਚਪੇਟ ‘ਚ ਹਨ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਪੀੜਤਾਂ ਦੀ ਮੌਤ ਹੋਣ ਲੱਗੀ ਹੈ। ਚੀਨ ਤੋਂ ਬਾਹਰ ਈਰਾਨ ਅਤੇ ਇਟਲੀ ਵਿੱਚ ਕੋਰੋਨਾ ਦਾ ਸੰਕਰਮਣ ਤੇਜੀ ਨਾਲ ਵੱਧ ਰਿਹਾ ਹੈ। ਇਨ੍ਹਾਂ ਦੋਵੇਂ ਦੇਸ਼ਾਂ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਰਿਪੋਰਟਾਂ ਮੁਤਾਬਕ ਅਮਰੀਕਾ ‘ਚ ਕੋਰੋਨਾ ਕਾਰਨ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ। ਅਮਰੀਕਾ ਸਿਆਟਲ ਸਥਿਤ ਕਿੰਗ ਕਾਉਂਟੀ ਵਿੱਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਹੈ ਜੋ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਅਮਰੀਕਾ ਵਿੱਚ ਹੁਣ ਤੱਕ ਕੋਰੋਨਾ ਨਾਲ 72 ਲੋਕ ਸੰਕਰਮਿਤ ਹਨ।
King County has its first cases of novel #coronavirus, including one death. Although the risk is increasing, there are ways to prevent the spread of novel coronavirus and decrease your risk of getting sick. Learn the facts. Spread the word. #COVID19 https://t.co/BhGXICnZAp
— Public Health – Seattle & King County (@KCPubHealth) March 1, 2020
We have learned of the 1st positive case of COVID-19 in NY. The patient contracted the virus while in Iran & is isolated
There is no reason for undue anxiety—the general risk remains low in NY. We are diligently managing this situation &will provide info as it becomes available. pic.twitter.com/rLnObvrg3R
— Andrew Cuomo (@NYGovCuomo) March 2, 2020
ਇਰਾਨ ਵਿੱਚ ਵੀ ਬਹੁਤ ਤੇਜੀ ਨਾਲ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਉੱਥੇ 978 ਲੋਕ ਕੋਰੋਨਾ ਦੀ ਚਪੇਟ ਵਿੱਚ ਹਨ ਤੇ 54 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਟਲੀ ਵਿੱਚ ਵੀ 29 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਦੁਨੀਆ ਵਿੱਚ 88 ਹਜਾਰ ਲੋਕ ਸੰਕਰਮਿਤ
ਰਿਪੋਰਟਾਂ ਦੁਨੀਆ ਭਰ ਵਿੱਚ ਹੁਣ ਤੱਕ 88 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਜਦਕਿ ਦੁਨੀਆ ਵਿੱਚ 3000 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਰਾਨ ਕੋਰੋਨਾਵਾਇਰਸ ਦਾ ਨਵਾਂ ਗੜ੍ਹ ਬਣ ਗਿਆ ਹੈ ਜਿੱਥੇ ਤੇਜੀ ਨਾਲ ਲੋਕ ਵਾਇਰਸ ਦੀ ਚਪੇਟ ਵਿੱਚ ਆ ਰਹੇ ਹਨ।