ਪਾਣੀਪਤ ਦੀ ਦੂਜੀ ਲੜਾਈ: ਮੁਗਲਾਂ ਅਤੇ ਹਿੰਦੂਆਂ ਦੇ ਯੁੱਧ ਵਿੱਚ ਮੁਗਲਾਂ ਦੀ ਜਿੱਤ ਨਾਲ ਭਾਰਤ ਤਿੰਨ ਸੌ ਸਾਲ ਲਈ ਕਿੰਜ ਹੋਇਆ ਗੁਲਾਮ!

TeamGlobalPunjab
3 Min Read

-ਅਵਤਾਰ ਸਿੰਘ

ਪਾਣੀਪਤ ਦੀ ਦੂਜੀ ਲੜਾਈ ਉੱਤਰੀ ਭਾਰਤ ਦੇ ਹਿੰਦੂ ਰਾਜਾ ਹੇਮਚੰਦਰ ਵਿਕਰਮਾਦਿਤਯ ਪ੍ਰਚਲਤ ਨਾਮ ਹੇਮੂ ਅਤੇ ਅਕਬਰ ਦੀਆਂ ਫੌਜਾਂ ਦੇ ਵਿਚਕਾਰ 5 ਨਵੰਬਰ,1556 ਨੂੰ ਪਾਣੀਪਤ (ਜੋ ਅੱਜ ਕੱਲ੍ਹ ਹਰਿਆਣਾ ਵਿੱਚ ਹੈ) ਵਿਖੇ ਹੋਈ।

ਅਕਬਰ ਦੇ ਸੈਨਾਪਤੀ ਖਾਨ ਜਮਾਨ ਅਤੇ ਬੈਰਮ ਖਾਨ ਦੀ ਇਹ ਨਿਰਣਾਇਕ ਜਿੱਤ ਸੀ। ਦਿੱਲੀ ਵਿੱਚ ਮੁਗਲਾਂ ਅਤੇ ਹਿੰਦੂਆਂ ਵਿੱਚ ਯੁੱਧ ਹੋਇਆ ਜਿਸ ਵਿੱਚ ਮੁਗਲਾਂ ਦੀ ਜਿੱਤ ਹੋਈ।

ਇਸ ਨਾਲ ਭਾਰਤ ਤਿੰਨ ਸੌ ਸਾਲਾ ਲਈ ਮੁਗਲਾਂ ਦੇ ਗੁਲਾਮ ਹੋ ਗਿਆ। 24 ਜਨਵਰੀ 1556 ਨੂੰ ਮੁਗਲ ਸਮਰਾਟ ਹੁਮਾਯੂੰ ਦੀ ਮੌਤ ਹੋ ਗਈ ਅਤੇ ਉਸ ਦੇ ਬੇਟੇ ਅਕਬਰ ਨੇ 13 ਸਾਲ ਦੀ ਉਮਰ ਵਿੱਚ ਗੱਦੀ ਸੰਭਾਲੀ।

- Advertisement -

14 ਫਰਵਰੀ 1556 ਨੂੰ ਪੰਜਾਬ ਦੇ ਕਲਾਨੌਰ ਸਥਾਨ ‘ਤੇ ਅਕਬਰ ਦਾ ਰਾਜ ਤਿਲਕ ਹੋਇਆ। ਅਕਬਰ ਆਪਣੇ ਸਾਥੀ ਬੈਰਮ ਖਾਨ ਦੇ ਨਾਲ ਕਾਬੁਲ ਵਿੱਚ ਸੀ।

1556 ਵਿੱਚ ਦਿੱਲੀ ਦੀ ਲੜਾਈ ਵਿੱਚ ਬਾਦਸਾਹ ਹੇਮੂ ਅਕਬਰ ਦੀ ਸੈਨਾ ਨੂੰ ਹਰਾ ਕੇ ਉੱਤਰੀ ਭਾਰਤ ਦਾ ਬਾਦਸਾਹ ਬਣ ਗਿਆ ਜੋ ਹਰਿਆਣਾ ਦੇ ਰੇਵਾੜੀ ਦਾ ਹਿੰਦੂ ਸੀ।

1553-1556 ਦੇ ਸਮੇਂ ਦੌਰਾਨ ਹੇਮੂ ਨੇ ਦੇਸ਼ ਦੇ ਪ੍ਰਧਾਨ ਤੇ ਮੁੱਖ ਮੰਤਰੀ ਦੇ ਤੌਰ ‘ਤੇ ਪੰਜਾਬ ਤੇ ਬੰਗਾਲ ਵਿੱਚ 22 ਯੁੱਧ ਕੀਤੇ ਅਤੇ ਜਿੱਤ ਪ੍ਰਾਪਤ ਕੀਤੀ। ਜਨਵਰੀ 1556 ਵਿੱਚ ਹਮਾਯੂੰ ਦੀ ਮੌਤ ਸਮੇਂ ਹੇਮੂ ਬੰਗਾਲ ਵਿੱਚ ਸੀ, ਹੇਮੂ ਨੇ ਆਪਣੇ ਸੈਨਾਪਤੀ ਨੂੰ ਬੁਲਾ ਕੇ ਦਿੱਲੀ ‘ਤੇ ਹਮਲਾ ਕਰਨ ਦਾ ਹੁਕਮ ਦਿੱਤਾ।

ਹੇਮੂ ਦੀ ਫੌਜ ਨੇ 6 ਅਕਤੂਬਰ ਨੂੰ ਮੁਗਲ ਫੌਜ ਨੂੰ ਹਰਾ ਦਿੱਤਾ ਜਿਸ ਨਾਲ ਲਗਭਗ 3,000 ਮੁਗਲਾਂ ਨੂੰ ਮਾਰ ਦਿੱਤਾ ਜਿਸ ਨਾਲ 350 ਸਾਲਾ ਦਾ ਮੁਗਲ ਰਾਜ ਖਤਮ ਹੋ ਗਿਆ ਲੇਕਿਨ ਇਹ ਕੁਝ ਹੀ ਦਿਨ ਰਿਹਾ।

ਅਕਬਰ ਦੇ ਸੈਨਾਪਤੀ ਅਬੁਲ ਫ਼ਜ਼ਲ ਨੇ ਸੈਨਾ ਵਿੱਚ ਕਈ ਸੁਧਰ ਕੀਤੇ। ਦਿੱਲੀ ਅਤੇ ਆਗਰਾ ਦੇ ਪਤਨ ਤੋਂ ਕਲਾਨੌਰ ਵਿੱਚ ਮੁਗਲ ਪ੍ਰੇਸ਼ਾਨ ਹੋ ਗਏ। ਕਈ ਮੁਗਲ ਸੈਨਾਪਤੀ ਨੇ ਅਕਬਰ ਨੂੰ ਪਿੱਛੇ ਹਟਣ ਦੀ ਸਲਾਹ ਦਿੱਤੀ, ਸਿਰਫ ਬੈਰਮ ਖਾਨ ਤੋਂ ਬਗੈਰ ਤੇ ਅਕਬਰ ਨੇ ਦਿੱਲੀ ਵੱਲ ਆਪਣੀ ਫੌਜ ਨੂੰ ਜਾਣ ਦਾ ਹੁਕਮ ਦਿੱਤਾ।

- Advertisement -

5 ਨਵੰਬਰ ਨੂੰ ਪਾਣੀਪਤ ਦੇ ਸਥਾਨ ‘ਤੇ ਯੁੱਧ ਹੋਇਆ। ਇਸ ਸਥਾਂਨ ‘ਤੇ ਅਕਬਰ ਦੇ ਦਾਦਾ ਬਾਬਰ ਨੂੰ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਬੈਰਮ ਖਾਨ ਆਪਣੇ 13 ਸਾਲ ਦੇ ਰਾਜਾ ਦੇ ਯੁੱਧ ਦੇ ਮੈਦਨ ਵਿੱਚ ਸ਼ਾਮਿਲ ਹੋਣ ਦੇ ਹੱਕ ਵਿੱਚ ਨਹੀਂ ਸੀ। ਹੇਮੂ ਨੂੰ ਆਪਣੀ ਪਿਛਲੀ ਜਿੱਤ ‘ਤੇ ਘਮੰਡ ਸੀ ਤੇ ਆਪਣੀ ਫੌਜ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ।

ਹੇਮੂ ਦੀ ਵੱਡੀ ਸੈਨਾ ਦੇ ਮੁਕਾਬਲੇ ਅਕਬਰ ਨੇ ਇਹ ਲੜਾਈ ਜਿੱਤ ਲਈ ਤੇ ਹੇਮੂ ਨੂੰ ਗ੍ਰਿਫਤਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੇਮੂ ਦਾ ਕੱਟਿਆ ਹੋਇਆ ਸਿਰ ਕਾਬੁਲ ਭੇਜਿਆ ਗਿਆ। ਹੇਮੂ ਦੇ ਭਰਾ, ਪਿਤਾ, ਹੋਰ ਰਿਸ਼ਤੇਦਾਰਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। 1556 ‘ਚ ਅਕਬਰ ਦੀ ਜਿੱਤ ਨਾਲ ਮੁਗਲ ਸਾਮਰਾਜ ਸਥਾਪਿਤ ਹੋ ਗਿਆ।

Share this Article
Leave a comment