ਮੁਲਤਾਨੀ ਮਾਮਲਾ: ਸੈਣੀ ਨੂੰ ਮਿਲੀ 2 ਦਿਨ ਦੀ ਰਾਹਤ, ਅਦਾਲਤ ਨੇ ਫੈਸਲਾ ਰੱਖਿਆ ਰਾਖਵਾਂ

TeamGlobalPunjab
1 Min Read

ਮੁਹਾਲੀ: ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਮਾਮਲੇ ‘ਚ ਮੁਹਾਲੀ ਅਦਾਲਤ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਰਜ਼ੀ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਅਦਾਲਤ 29 ਅਗਸਤ ਨੂੰ ਇਸ ‘ਤੇ ਫੈਸਲਾ ਸੁਣਾਏਗੀ। ਜਿਸ ਨਾਲ ਸਾਬਕਾ ਡੀਜੀਪੀ ਸੈਣੀ ਨੂੰ 2 ਦਿਨ ਦੀ ਹੋਰ ਆਰਜ਼ੀ ਰਾਹਤ ਮਿਲ ਗਈ ਹੈ।

ਅੱਜ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਦੌਰਾਨ ਦੋਵਾਂ ਧਿਰਾਂ ਵੱਲੋਂ ਬਹਿਸ ਮੁਕੰਮਲ ਕਰ ਲਈ ਗਈ। ਸੁਣਵਾਈ ਮੌਕੇ ਬਚਾਓ ਪੱਖ ਦੇ ਵਕੀਲ ਏ.ਪੀ.ਐੱਸ ਦਿਓਲ ਅਤੇ ਵਿਸ਼ੇਸ਼ ਸਰਕਾਰੀ ਵਕੀਲ ਸਰਤਾਜ ਸਿੰਘ ਨਰੂਲਾ ਵਿਚਾਲੇ ਕਾਫ਼ੀ ਤਿੱਖੀ ਬਹਿਸ ਹੋਈ। ਏਪੀਐੱਸ ਦਿਓਲ ਨੇ ਅਦਾਲਤ ਨੂੰ ਦੱਸਿਆ ਕੀ ਇਹ ਮਾਮਲਾ 29 ਸਾਲ ਪੁਰਾਣਾ ਹੈ ਇਸ ‘ਤੇ ਸੀਬੀਆਈ ਵੱਲੋਂ ਐਫਆਈਆਰ ਦਰਜ ਵੀ ਕੀਤੀ ਸੀ ਪਰ ਸੀਬੀਆਈ ਸੈਣੀ ਖਿਲਾਫ ਕੋਈ ਠੋਸ ਸਬੂਤ ਪੇਸ਼ ਨਾ ਕਰ ਸਕੀ।

ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਗਾਊਂ ਜ਼ਮਾਨਤ ਅਰਜ਼ੀ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।

ਮੁਲਤਾਨੀ ਮਾਮਲੇ ਵਿੱਚ ਮੁਹਾਲੀ ਦੇ ਮਟੌਰ ਥਾਣੇ ਵਿੱਚ ਸੈਣੀ ਖਿਲਾਫ਼ ਧਾਰਾ 302 ਦਾ ਵਾਧਾ ਕੀਤਾ ਗਿਆ ਹੈ। ਜਿਸ ਨੂੰ ਦੇਖਦੇ ਹੋਏ ਸੁਮੇਧ ਸੈਣੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਅਰਜ਼ੀ ਲਗਾਈ।

- Advertisement -

Share this Article
Leave a comment