ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਰੋਡਰੇਜ਼ ਮਾਮਲੇ ‘ਚ ਕੱਲ੍ਹ ਹੋਵੇਗੀ ਸੁਪਰੀਮ ਕੋਰਟ ‘ਚ ਸੁਣਵਾਈ

TeamGlobalPunjab
2 Min Read

ਦਿੱਲੀ – ਨਵਜੋਤ ਸਿੰਘ ਸਿੱਧੂ ਤੇ ਹੋਰਾਂ ਦੇ ਖ਼ਿਲਾਫ਼ ‘ਰੋਡ ਰੇਜ’ ਮਾਮਲੇ ‘ਚ  ਸੁਪਰੀਮ ਕੋਰਟ ਵਿੱਚ ਭਲਕੇ ਵੀਡੀਓ ਕਾਨਫਰੰਸਿੰਗ  ਰਾਹੀਂ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਨੇ 1988 ਦੇ ਰੋਡ ਰੇਜ ਕੇਸ ਵਿੱਚ ਦਾਇਰ ਕੀਤੀ ਗਈ ਰਿਵਯੁੂ  ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ।

ਅਦਾਲਤ ਨੇ ਇਸ ‘ਚ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਬਿਹਤਰ ਇਹ ਹੋਵੇਗਾ ਕਿ ਇਸ ਕੇਸ ‘ਚ ਦੋਹਾਂ ਪੱਖਾਂ ਦੇ ਵਕੀਲ 3 ਫਰਵਰੀ ਨੁੂੰ  ਸੁਣਵਾਈ  ਤੇ ਹਾਜ਼ਰ ਹੋਣ  ਤੇ ਅਗਲੀ ਤਰੀਕ ਦੀ ਮੰਗ ਨਾ ਕੀਤੀ।
ਮਈ 2018 ਵਿੱਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਨੂੰ ਕਾਰ ਨਾਲ ਜਾਣ ਬੁੱਝ ਕੇ ਸੱਟ ਪਹੁੰਚਾਉਣ ਲਈ ਦੋਸ਼ੀ ਠਹਿਰਾਇਆ ਸੀ ਅਤੇ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਸਿੱਧੂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ ।
ਦੱਸ ਦੇਈਏ ਕਿ ਇਹ ਮਾਮਲਾ ਸਾਲ 1988 ਦਾ ਹੇੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਤੇ ਇੱਕ ਹੋਰ ਰੂਪਿੰਦਰ ਸਿੰਘ ਸੰਧੂ ਖ਼ਿਲਾਫ਼ ਕਥਿਤ ਤੌਰ ਤੇ ਪਟਿਆਲਾ ਦੇ ਰਹਿਣ ਵਾਲੇ ਗੁਰਨਾਮ ਸਿੰਘ ਨੂੰ ਜਾਣਬੁੱਝ ਕੇ ਕਾਰ ਹਿੱਟ ਕਰਨ ਦੀ ਗੱਲ ਸਾਹਮਣੇ ਆਈ ਸੀ।  ਇਸ ਤੋਂ ਬਾਅਦ ਗੁਰਨਾਮ ਸਿੰਘ ਨੂੰ ਹਸਪਤਾਲ ਵਿੱਚ  ਦਾਖਲ ਕਰਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਤੇ ਇਸ ਮਾਮਲੇ ਵਿੱਚ ਸਿੱਧੂ ਤੇ ਰੁਪਿੰਦਰ ਸਿੰਘ ਸੰਧੂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਪਟਿਆਲਾ ਦੀ ਜ਼ਿਲਾ ਅਦਾਲਤ  ਵੱਲੋਂ ਸਿੱਧੂ ਤੇ ਹੋਰਾਂ ਨੂੰ ਸਬੂਤਾਂ ਦੀ ਕਮੀ ਦੇ ਆਧਾਰ ਤੇ ਕਤਲ ਦੇ ਦੋਸ਼ਾਂ ਤੋਂ ਬਾਇਜ਼ਤ ਬਰੀ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੀ ਇਹ ਮਾਮਲਾ ਹਾਈ ਕੋਰਟ ਤੇ ਫੇਰ ਸੁਪਰੀਮ ਕੋਰਟ ਵਿੱਚ ਗਿਆ ਸੀ।

Share this Article
Leave a comment