400 ਦਿਨਾਂ ਦੀ FD ਤੋਂ ਕਮਾਈ ਦਾ ਮੌਕਾ, ਜਲਦੀ ਕਰੋ ਅਪਲਾਈ, ਇਹ ਹੈ ਆਖਰੀ ਤਾਰੀਖ

Prabhjot Kaur
2 Min Read

ਨਿਊਜ਼ ਡੈਸਕ: ਜੇਕਰ ਤੁਸੀਂ ਕਿਤੇ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਦੇਸ਼ ਦੀ ਸਭ ਤੋਂ ਵੱਡੀ ਬੈਕ ਸਟੇਟ ਬੈਂਕ ਆਫ ਇੰਡੀਆ ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਬੈਂਕ ਨੇ ਗਾਹਕਾਂ ਨੂੰ ਲਾਭ ਦੇਣ ਲਈ ਇੱਕ ਖਾਸ ਐਫਡੀ ਸਕੀਮ ਅੰਮ੍ਰਿਤ ਕਲਸ਼ (ਅੰਮ੍ਰਿਤ ਕਲਸ਼ ਸਕੀਮ) ਸ਼ੁਰੂ ਕੀਤੀ ਹੈ। ਨਿਵੇਸ਼ ਕਰਨ ਦਾ ਆਖਰੀ ਮੌਕਾ ਪਹਿਲਾਂ ਬੈਂਕ ਨੇ 30 ਜੂਨ ਰੱਖਿਆ ਸੀ, ਪਰ ਹੁਣ ਇਸ ਨੂੰ ਅੱਗੇ ਵਧਾ ਜੇ 15 ਅਗਸਤ 2023 ਕਰ ਦਿੱਤਾ ਗਿਆ ਹੈ। ਬੈਂਕ ਦੇ ਇਸ ਫ਼ੈਸਲੇ ਤੋਂ ਨਿਵੇਸ਼ਕਾਂ ਨੂੰ ਵਧੇਰੇ ਮੁਨਾਫ਼ਾ ਕਮਾਉਣ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ।

ਇਸ ਸਕੀਮ ਦੇ ਅਧੀਨ ਸੀਨੀਅਰ ਸਿਟੀਜਨ ਨੂੰ 7.60 ਤੱਕ ਦਾ ਵਿਆਜ ਆਫਰ ਕੀਤਾ ਜਾ ਰਿਹਾ ਹੈ। ਬੈਂਕ ਨੇ 15 ਫਰਵਰੀ 2023 ਨੂੰ ਇਸ ਸਪੇਸ਼ਲ ਐਫਡੀ ਸਕੀਮ ਦੀ ਸ਼ੁਰੂਆਤ ਕੀਤੀ ਸੀ। ਅੰਮ੍ਰਿਤ ਕਲਸ਼ ਡਿਪੌਜਿਟ ਵਿੱਚ ਪ੍ਰੀਮੇਚਿਓਰ ਅਤੇ ਲੋਨ ਦੀ ਸਹੂਲਤ ਵੀ ਸ਼ਾਮਲ ਹੈ।

SBI ਦੀ ਵੈੱਬਸਾਈਟ ‘ਤੇ ਉਪਲਬਧ ਡੇਟਾ ਮੁਤਾਬਕ ਸਪੈਸ਼ਲ ਫਿਕਸਡ ਡਿਪੌਜਿਟ ਸਕੀਮ ਅੰਮ੍ਰਿਤ ਕਲਸ਼ 400 ਦਿਨਾਂ ਦੀ ਹੈ। Individual ਲਈ ਵਿਆਜ ਦਰ 7.10 ਫ਼ੀਸਦੀ ਹੈ, ਜਦਕਿ ਸੀਨੀਅਰ ਸਿਟੀਜਨ ਲਈ ਵਿਆਜ ਦਰ 7.60 ਫੀਸਦ ਹੈ। ਇਹ ਵਿਆਜ ਬੈਂਕ ਦੇ ਸਪੈਸ਼ਲ ਵੀ ਕੇਅਰ ਸਕੀਮ ਤੋਂ ਵੀ ਜ਼ਿਆਦਾ ਹੈ। SBI We Care ਫਿਕਸਡ ਡਿਪੌਜਿਟ ਦੀ ਮਿਆਦ 5-10 ਸਾਲ ਦੀ ਹੁੰਦੀ ਹੈ। ਇਹ Individual ਲਈ ਵਿਆਜ ਦਰ 6.50 ਫ਼ੀਸਦੀ ਅਤੇ ਸੀਨੀਅਰ ਸਿਟੀਜਨ ਨੂੰ 7.50 ਫ਼ੀਸਦੀ ਦਾ ਲਾਭ ਮਿਲਦਾ ਹੈ।

ਐਸ.ਬੀ.ਆਈ. ਅੰਮ੍ਰਿਤ ਕਲਸ਼ ਸਕੀਮ ਉਹਨਾਂ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੈ ਜੋ 1 ਤੋਂ 2 ਸਾਲ ਦੀ ਮਿਆਦ ਲਈ ਤੁਹਾਡੇ ਪੈਸੇ ਨਿਵੇਸ਼ ਕਰਨਾ ਚਾਹੁੰਦੇ ਹਨ। ਅੰਮ੍ਰਿਤ ਕਲਸ਼ ਡਿਪੌਜਿਟ ਵਿੱਚ ਪ੍ਰੀਮੇਚਿਓਰ ਅਤੇ ਲੋਨ ਦੀ ਸਹੂਲਤ ਵੀ ਸ਼ਾਮਲ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment