ਮਿਲਟਨ ਗੋਲੀਬਾਰੀ ‘ਚ ਜ਼ਖਮੀ ਹੋਏ ਪੰਜਾਬੀ ਵਿਦਿਆਰਥੀ ਦੀ ਮੌਤ

Prabhjot Kaur
2 Min Read

ਨਿਊਯਾਰਕ: ਮਿਲਟਨ ਵਿੱਚ ਪਿਛਲੇ ਦਿਨੀਂ ਹੋਈ ਗੋਲੀਬਾਰੀ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ‘ਚ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ 38 ਸਾਲਾ ਮਾਲਕ ਸ਼ਕੀਲ ਅਸ਼ਰਫ ਅਤੇ ਟੋਰਾਂਟੋ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਐਂਡਰਿਊ ਹੌਂਗ ਦੀ ਵੀ ਮੌਤ ਹੋ ਗਈ ਸੀ।

28 ਸਾਲਾ ਮ੍ਰਿਤਕ ਨੌਜਵਾਨ ਸਤਵਿੰਦਰ ਸਿੰਘ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਤੇ ਪੜ੍ਹਾਈ ਦੇ ਨਾਲ-ਨਾਲ ਆਟੋ ਵਰਕਸ਼ਾਪ ਵਿੱਚ ਪਾਰਟਟਾਈਮ ਕੰਮ ਕਰਦਾ ਸੀ। ਹਮਲਾਵਰ ਨੇ ਪਹਿਲਾਂ ਆਟੋ ਵਰਕਸ਼ਾਪ ਦੇ ਮਾਲਿਕ ਸ਼ਕੀਲ ਅਸਰਫ ਨੂੰ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੋਤ ਗਈ ਸੀ ਤੇ ਬਾਅਦ ਵਿੱਚ ਵਰਕਸ਼ਾਪ ਵਿੱਚ ਸਤਵਿੰਦਰ ਸਿੰਘ ਦੇ ਸਿਰ ਤੇ ਅਤੇ ਦੂਜੇ ਵਿਅਕਤੀ ਦੀ ਲੱਤ ‘ਤੇ ਗੋਲੀ ਮਾਰੀ, ਜੋ ਕੋਨੇਸਟੋਗਾ ਕਾਲਜ ਵਿੱਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਸੀ। ਇਸ ਬੰਦੂਕਧਾਰੀ ਨੂੰ ਬਾਅਦ ਵਿੱਚ ਹੈਮਿਲਟਨ ‘ਚ ਪੁਲਿਸ ਵਲੋਂ ਗੋਲੀ ਮਾਰ ਦਿੱਤੀ ਗਈ ਸੀ।

ਸਤਵਿੰਦਰ ਸਿੰਘ ਨੇ ਕਾਲਜ ਵਿੱਚ ਇਸ ਸਾਲ ਅਗਸਤ ਮਹੀਨੇ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਉਹ ਮਿਲਟਨ ਦੀ ਆਟੋ ਵਰਕਸ਼ਾਪ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ। ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਸਿਰ ਫਿਰੇ ਨੇ ਗੋਲੀਬਾਰੀ ਕੀਤੀ ਅਤੇ ਉਹ ਇਸ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ ਸੀ।

- Advertisement -

ਜਾਣਕਾਰੀ ਮੁਤਾਬਕ ਨੌਜਵਾਨ ਵਿਦਿਆਰਥੀ ਸਤਵਿੰਦਰ ਸਿੰਘ ਦਾ ਪਿਛੋਕੜ ਖੰਨਾ ਦਾ ਹੈ ਤੇ ਪਿਤਾ ਦੁਬੱਈ ਵਿੱਚ ਇਕ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਹਨ। ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਣ ਅਤੇ ਸਸਕਾਰ ਕਰਨ ਲਈ ਗੋਫੰਡਮੀ ‘ਤੇ ਸਹਾਇਤਾ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਪਰਿਵਾਰ ਆਖ਼ਰੀ ਵਾਰ ਆਪਣੇ ਇਕਲੌਤੇ ਪੁੱਤਰ ਨੂੰ ਦੇਖ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment