ਭਾਜਪਾ ਦੀ ਚੋਣ ਰੈਲੀ ਚ ਸਪਨਾ ਚੌਧਰੀ ਨੇ ਪੁੱਛਿਆ ਕਿ ਵੋਟ ਕਿਸ ਨੂੰ ਦੇਣੀ ਹੈ ਤਾਂ ਲੋਕਾਂ ਨੇ ਕਿਹਾ ਕੇਜਰੀਵਾਲ, ਵੀਡੀਓ ਵਾਇਰਲ

TeamGlobalPunjab
2 Min Read

ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਚ ਜਿਥੇ ਉਮੀਦਵਾਰ ਦੇ ਨਾਲ ਨਾਲ ਪਾਰਟੀ ਆਗੂ ਵੋਟ ਮੰਗ ਰਹੇ ਹਨਂ ਉਥੇ ਹੀ ਪਾਰਟੀਆਂ ਚੋਣ ਪ੍ਰਚਾਰ ਲਈ ਫ਼ਿਲਮੀ ਸਿਤਾਰਿਆਂ ਨੂੰ ਵੀ ਚੋਣ ਪ੍ਰਚਾਰ ਵਿਚ ਉਤਾਰ ਰਹੀਆਂ ਹਨ। ਖੈਰ ਇਹ ਤਾਂ ਆਮ ਗੱਲ ਹੈ ਪਰ ਕੀ ਤੁਸੀਂ ਕਦੀ ਇਹ ਦੇਖਿਆ ਹੈ ਕਿ ਚੋਣ ਰੈਲੀ ਕਿਸੇ ਦੀ ਹੋਵੇ ਤੇ ਲੋਕ ਕਿਸੇ ਹੋਰ ਪਾਰਟੀ ਨੂੰ ਜਿਤਾਉਣ ਦਾ ਦਾਅਵਾ ਕਰਨ? ਅਜਿਹਾ ਹੋਇਆ ਹੈ ਭਾਜਪਾ ਦੀ ਰੈਲੀ ਚ।

 

ਇਸ ਰੈਲੀ ਦੀ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ. ਇਸ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਪ੍ਰਸਿੱਧ ਡਾਂਸਰ ਸਪਨਾ ਚੌਧਰੀ ਭਾਜਪਾ ਦੇ ਹੱਕ ਚ ਚੋਣ ਰੈਲੀ ਕਰ ਰਹੀ ਹੈ। ਇਸ ਦੌਰਾਨ ਉਹ ਇਕ ਵਾਰ ਤਾਂ ਲੋਕਾਂ ਨੂੰ ਆਪਣਾ ਵੋਟ ਭਾਜਪਾ ਦੇ ਹੱਕ ਚ ਭੁਗਤਾਉਣ ਦੀ ਗੱਲ ਕਹਿੰਦੀ ਹੈ ਅਤੇ ਫਿਰ ਲੋਕਾਂ ਤੋਂ ਪੁੱਛਦੀ ਹੈ ਕਿ ਵੋਟ ਕਿਸ ਨੂੰ ਦੇਣਾ ਹੈ। ਇਸ ਦੌਰਾਨ ਪਿੱਛੋਂ ਲੋਕ ਉੱਚੀ ਅਵਾਜ ਚ ਕਹਿੰਦੇ ਹਨ ਕਿ ਉਹ ਆਪਣਾ ਵੋਟ ਕੇਜਰੀਵਾਲ ਨੂੰ ਦੇਣਗੇ। ਇਹ ਵੀਡੀਓ ਅੱਜ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਖੂਬ ਵਾਇਰਲ ਹੋ ਰਹੀ ਹੈ।

- Advertisement -

ਦੱਸ ਦੇਈਏ ਕਿ 8 ਫਰਵਰੀ ਨੂੰ ਦਿੱਲੀ ਦੀਆ 70 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾ ਪਾਰਟੀਆਂ ਨੇ ਆਪਣੇ ਚੋਣ ਪ੍ਰਚਾਰ ਚ ਪੂਰੀ ਵਾਹ ਲਗਾ ਦਿਤੀ ਹੈ। ਇਸ ਉਪਰੰਤ 11 ਫਰਵਰੀ ਨੂੰ ਨਤੀਜਾ ਐਲਾਨਿਆ ਜਾਵੇਗਾ।

Share this Article
Leave a comment